ਇੰਡੀਅਨ ਆਰਮੀ ਦੇ ਡਾਕਟਰਾਂ ਨੇ ਸੰਭਾਲੀ ਸਭ ਤੋਂ ਵੱਡੇ ਇਕ ਕੁਆਰੰਟੀਨ ਸੈਂਟਰ ਦੀ ਕਮਾਨ

ਨਵੀਂ ਦਿੱਲੀ: ਭਾਰਤੀ ਫੌਜ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਇੱਕ ਟੀਮ ਨੇ ਦਿੱਲੀ ਵਿੱਚ ਇੱਕ ਕੁਆਰੰਟੀਨ ਸੈਂਟਰ ਦਾ ਕੰਮ ਸੰਭਾਲ ਲਿਆ ਹੈ। ਦਸ ਦਈਏ ਕਿ ਇਹ ਕੁਆਰੰਟੀਨ ਸੈਂਟਰ ਦੇਸ਼ ਦੇ ਸਭ ਤੋਂ ਵੱਡੇ ਕੁਆਰੰਟੀਨ ਸੈਂਟਰਾਂ ਵਿੱਚੋਂ ਇੱਕ ਹੈ। ਇਸ ਫੌਜ ਦੀ ਟੀਮ ਵਿਚ 40 ਲੋਕ ਹਨ। ਇਸ ਵਿੱਚ 6 ਮੈਡੀਕਲ ਅਧਿਕਾਰੀ ਅਤੇ 18 ਪੈਰਾ ਮੈਡੀਕਲ ਸ਼ਾਮਲ ਹਨ ਜੋ ਨਰੇਲਾ, ਉੱਤਰ-ਪੱਛਮੀ ਦਿੱਲੀ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਅਲੱਗ-ਅਲੱਗ ਯੂਨਿਟਸ ਨੂੰ ਸੰਭਾਲਦੇ ਹਨ।

ਇਹਨਾਂ ਸਾਰਿਆਂ ਨੇ ਖ਼ੁਦ ਫੈਸਿਲਟੀ ਵਿਚ ਰਹਿਣ ਦਾ ਫ਼ੈਸਲਾ ਕੀਤਾ ਹੈ। ਇਸ ਆਈਸੋਲੇਸ਼ਨ ਕੇਂਦਰ ਵਿਚ ਰੱਖੇ ਗਏ ਲੋਕਾਂ ਵਿਚ 932 ਪਿਛਲੇ ਹਫ਼ਤੇ ਨਿਜ਼ਾਮੂਦੀਨ, ਦਿੱਲੀ ਵਿਚ ਆਯੋਜਿਤ ਤਬਲੀਗੀ ਜਮਾਤ ਦੀ ਕਾਨਫ਼ਰੰਸ ਨਾਲ ਜੁੜੇ ਹੋਏ ਹਨ। ਕੋਰੋਨਾ ਵਾਇਰਸ ਦੇ ਵੀ 376 ਮਾਮਲੇ ਹਨ।
ਦਿੱਲੀ ਸਰਕਾਰ ਦੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਆਰਾਮ ਦੇਣ ਲਈ ਚੁੱਕੇ ਗਏ ਕਦਮ

1 ਅਪ੍ਰੈਲ ਤੋਂ ਭਾਰਤੀ ਫੌਜ ਇਸ ਕੇਂਦਰ ਦੀ ਦੇਖਭਾਲ ਵਿਚ ਦਿੱਲੀ ਸਰਕਾਰ ਦੀ ਮਦਦ ਕਰ ਰਹੀ ਹੈ। ਇਹ ਸਹੂਲਤ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਬਣਾਈ ਗਈ ਸੀ। ਵੀਰਵਾਰ ਤੋਂ 40 ਸਿਹਤ ਕਰਮਚਾਰੀਆਂ ਦੀ ਇਸ ਟੀਮ ਨੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ 12 ਘੰਟੇ ਇਸ ਕੇਂਦਰ ਨੂੰ ਸੰਭਾਲਣਾ ਸ਼ੁਰੂ ਕੀਤਾ। ਅਜਿਹਾ ਦਿੱਲੀ ਸਰਕਾਰ ਦੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਦਿਲਾਸਾ ਦੇਣ ਲਈ ਕੀਤਾ ਗਿਆ ਹੈ।

ਇਹ ਸਿਹਤ ਕਰਮਚਾਰੀ ਹੁਣ ਇਹ ਕੁਆਰੰਟੀਨ ਸੈਂਟਰ ਰਾਤ ਨੂੰ ਇਹ ਸੁਨਿਸ਼ਚਿਤ ਕਰਨਗੇ ਕਿ ਕੁਆਰੰਟੀਨ ਸੈਂਟਰ ਰਾਤ ਨੂੰ ਵੀ ਆਰਾਮ ਨਾਲ ਕੰਮ ਕਰੇ। ਦਸ ਦਈਏ ਕਿ ਪੂਰੀ ਦੁਨੀਆ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

ਖਬਰ ਲਿਖੇ ਜਾਣ ਤੱਕ ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 15 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 500 ਤੋਂ ਜਿਆਦਾ ਹੋ ਗਿਆ ਹੈ। ਕੇਂਦਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੂਰੇ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਨਵੇ 1,334 ਮਾਮਲੇ ਸਾਹਮਣੇ ਆਏ ਹਨ।

ਜਦਕਿ 27 ਹੋਰ ਮੌਤਾਂ ਹੋਈਆਂ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 15,712 ਹੋ ਗਈ ਹੈ ਉੱਥੇ ਮਰਨ ਵਾਲਿਆਂ ਦਾ ਅੰਕੜਾ 507 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ 2230 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 12,974 ਹੋ ਗਈ ਹੈ।

Leave a Reply

Your email address will not be published. Required fields are marked *