ਵਿਦਿਆਰਥਣ ’ਤੇ ਕੇਕ ਮਲਣ ਵਾਲੇ ਅਧਿਆਪਕ ਨੂੰ ਜੇਲ੍ਹ ਭੇਜਿਆ


ਰਾਮਪੁਰ -ਨਾਬਾਲਗ ਵਿਦਿਆਰਥਣ ’ਤੇ ਜਬਰੀ ਕੇਕ ਮਲਣ ਦੇ ਦੋਸ਼ ਹੇਠ 57 ਸਾਲਾਂ ਦੇ ਅਧਿਆਪਕ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਦੇ ਖ਼ਿਲਾਫ਼ ਪੋਸਕੋ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਸੋਸ਼ਲ ਮੀਡੀਆ ’ਤੇ ਸ਼ਨਿਚਰਵਾਰ ਨੂੰ ਇਕ ਵੀਡੀਓ ਕਲਿਪ ਵਾਇਰਲ ਹੋ ਗਈ ਸੀ ਜਿਸ ਵਿੱਚ ਵਿਦਿਆਰਥਣ ਖੁਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਸੀ ਜਿਸ ਮਗਰੋਂ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵੀਡੀਓ ਕਲਿਪ ਵਿੱਚ ਅਧਿਆਪਕ ਪੀੜਤ ਲੜਕੀ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਕੋਈ ਨਹੀਂ ਬਚਾਏਗਾ। ਇਸ ਮਗਰੋਂ ਲੜਕੀ ਦੇ ਪਿਤਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਤੇ ਸਿਵਲ ਲਾਈਨਜ਼ ਥਾਣੇ ਵਿੱਚ ਅਧਿਆਪਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ। ਰਾਮਪੁਰ ਪੁਲੀਸ ਦੇ ਅਧਿਕਾਰੀ ਸੰਸਾਰ ਸਿੰਘ ਨੇ ਦੱਸਿਆ ਕਿ ਇਹ ਘਟਨਾ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਿਵਲ ਲਾਈਨਜ਼ ਏਰੀਆ ਦੇ ਇਕ ਕੋਚਿੰਗ ਸੈਂਟਰ ਵਿੱਚ ਵਾਪਰੀ ਸੀ ਤੇ ਅਧਿਆਪਕ ਅਲੋਕ ਸਕਸੈਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਏਜੰਸੀ

Leave a Reply

Your email address will not be published. Required fields are marked *