ਯੋਗੀ ਦੀ ‘ਅੱਬਾ ਜਾਨ’ ਵਾਲੀ ਟਿੱਪਣੀ ਮੁਸਲਿਮ ਵਿਰੋਧੀ ਕਰਾਰ

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ‘ਉਹ ਲੋਕ ਜਿਨ੍ਹਾਂ ਨੂੰ ਅੱਬਾ ਜਾਨ ਕਿਹਾ ਜਾਂਦਾ ਹੈ’ ਵਾਲੀ ਟਿੱਪਣੀ ਕਰਨ ’ਤੇ ਸਿਆਸੀ ਪਾਰਟੀਆਂ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਮੁਸਲਿਮ ਭਾਈਚਾਰੇ ਅਤੇ ਸਮਾਜਵਾਦੀ ਪਾਰਟੀ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ।

ਯੋਗੀ ਨੇ ਐਤਵਾਰ ਨੂੰ ਖੁਸ਼ੀਨਗਰ ’ਚ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਲੋਕਾਂ ਨੂੰ 2017 ਤੋਂ ਪਹਿਲਾਂ ਹੁਣ ਵਾਂਗ ਰਾਸ਼ਨ ਨਹੀਂ ਮਿਲ ਰਿਹਾ ਸੀ, ‘ਕਿਉਂਕਿ ਅੱਬਾ ਜਾਨ ਕਹਿਣ ਵਾਲੇ ਲੋਕ ਸਾਰਾ ਰਾਸ਼ਨ ਖਾ ਜਾਂਦੇ ਸਨ।’ 

ਮੁੱਖ ਮੰਤਰੀ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਨੇ ਐਤਵਾਰ ਨੂੰ ਟਵੀਟ ਕੀਤਾ, ‘ਮੈਂ ਹਮੇਸ਼ਾ ਤੋਂ ਇਹ ਮੰਨਦਾ ਰਿਹਾ ਹਾਂ ਕਿ ਭਾਜਪਾ ਦਾ ਫਿਰਕਾਪ੍ਰਸਤੀ ਅਤੇ ਨਫ਼ਰਤ ਤੋਂ ਇਲਾਵਾ ਕਿਸੇ ਹੋਰ ਏਜੰਡੇ ’ਤੇ ਚੋਣ ਲੜਨ ਦਾ ਇਰਾਦਾ ਨਹੀਂ ਹੈ ਅਤੇ ਉਸ ਦਾ ਜ਼ਹਿਰ ਮੁਸਲਮਾਨਾਂ ਦੇ ਖ਼ਿਲਾਫ਼ ਹੁੰਦਾ ਹੈ। ਇੱਥੇ ਇੱਕ ਮੁੱਖ ਮੰਤਰੀ ਹੈ ਜੋ ਦੁਬਾਰਾ ਇਹ ਕਹਿ ਕੇ ਚੋਣ ਜਿੱਤਣਾ ਚਾਹੁੰਦਾ ਹੈ ਕਿ ਮੁਸਲਮਾਨਾਂ ਨੇ ਹਿੰਦੂਆਂ ਦੇ ਹਿੱਸੇ ਦਾ ਸਾਰਾ ਰਾਸ਼ਨ ਖਾ ਲਿਆ।’

ਸਮਾਜਵਾਦੀ ਪਾਰਟੀ ਦੇ ਵਿਧਾਨ ਪ੍ਰੀਸ਼ਦ ਮੈਂਬਰ ਆਸ਼ੂਤੋਸ਼ ਸਿਨਹਾ ਨੇ ਕਿਹਾ, ‘ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ‘ਅਸੱਭਿਅਕ’ ਭਾਸ਼ਾ ਸੋਭਾ ਨਹੀਂ ਦਿੰਦੀ ਅਤੇ ਇਸ ਤੋਂ ਝਲਕਦਾ ਹੈ ਕਿ ਉਹ ਘੱਟ ਪੜ੍ਹੇ-ਲਿਖੇ ਹਨ। ਅਜਿਹਾ ਇਸ ਕਰਕੇ ਹੈ ਕਿਉਂਕਿ ਜਿਹੜੇ ਪੜ੍ਹੇ-ਲਿਖੇ ਹਨ, ਉਹ ਢੁੱਕਵੀਂ ਅਤੇ ਸਨਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹਨ। ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਅਜਿਹੀ ਭਾਸ਼ਾ ਤੋਂ ਬਚਣਾ ਚਾਹੀਦਾ ਹੈ, ਅਜਿਹੀ ਭਾਸ਼ਾ ਦੀ ਵਰਤੋਂ ਲੋਕਤੰਤਰ ਲਈ ਦੁਖਦਾਈ ਹੈ।’ ਦੂਜੇ ਪਾਸੇ ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਤਰਜਮਾਨ ਅਸ਼ੋਕ ਸਿੰਘ ਨੇ ਯੋਗੀ ਦੀ ਟਿੱਪਣੀ ਬਾਰੇ ਕਿਹਾ, ‘ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਵਰਤੀ ਜਾਂਦੀ ਭਾਸ਼ਾ ਅਸਲ ਵਿੱਚ ਜਮਹੂਰੀਅਤ ’ਤੇ ਕਲੰਕ ਲਾਉਂਦੀ ਹੈ ਅਤ ਇਸ ਦਾ ਮਕਸਦ ਸਮਾਜ ਨੂੰ ਵੰਡਣਾ ਹੈ। 

Leave a Reply

Your email address will not be published. Required fields are marked *