ਅਮਰੀਕਾ ਨਾਲ ਤਣਾਅ ਵਿਚਕਾਰ ਈਰਾਨ ਨੇ ਲਾਂਚ ਕੀਤਾ ਸੈਨਿਕ ਸੈਟੇਲਾਈਟ

ਤੇਹਰਾਨ : ਅਮਰੀਕਾ ਦੇ ਨਾਲ ਤਣਾਅ ਵਿਚਕਾਰ ਇਰਾਨ ਨੇ ਬੁੱਧਵਾਰ ਨੂੰ ਇਕ ਸੈਨਿਕ ਸੈਟੇਲਾਈਟ ਲਾਂਚ ਕੀਤਾ। ਇਸ ਪੱਛਮੀ ਏਸ਼ੀਆਈ ਦੇਸ਼ ਦੇ ਸੁਰੱਖਿਆ ਬਲ ਰਿਵਿਊਲਸ਼ਨਰੀ ਗਾਰਡ ਨੇ ਦੱਸਿਆ ਕਿ ਮੁਲਕ ਦੇ ਪਹਿਲੇ ਸੈਨਿਕ ਸੈਟੇਲਾਈਟ ਨੂੰ ਪੰਧ ‘ਚ ਸਥਾਪਤ ਕਰ ਦਿੱਤਾ ਗਿਆ ਹੈ। ਇਰਾਨ ਨੂੰ ਕਈ ਮਹੀਨਿਆਂ ਦੀ ਨਾਕਾਮੀ ਮਗਰੋਂ ਇਹ ਸਫਲਤਾ ਮਿਲੀ ਹੈ। ਇਸ ਸੈਟੇਲਾਈਟ ਨੂੰ ‘ਨੂਰ’ ਨਾਮ ਦਿੱਤਾ ਗਿਆ ਹੈ। ਇਸ ਪ੍ਰਰੀਖਣ ਦੀ ਹਾਲਾਂਕਿ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।

ਰਿਵਿਊਲਸ਼ਨਰੀ ਗਾਰਡ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਕਿ ਸੈਟੇਲਾਈਟ ਨੂੰ ਧਰਤੀ ਦੀ ਸਤਹ ਤੋਂ 425 ਕਿਲੋਮੀਟਰ ਉਪਰ ਪੰਧ ਵਿਚ ਸਫਲਤਾਪੂਰਵਕ ਸਥਾਪਤ ਕੀਤਾ ਗਿਆ ਹੈ। ਇਹ ਪਹਿਲਾਂ ਸੈਨਿਕ ਸੈਟੇਲਾਈਟ ਹੈ। ਇਸ ਦਾ ਮੱਧ ਇਰਾਨ ਦੇ ਰੇਗਿਸਤਾਨ ਤੋਂ ਮੈਸੰਜ਼ਰ ਸੈਟੇਲਾਈਟ ਕਰੀਅਰ ਰਾਹੀਂ ਪ੍ਰੀਖਣ ਕੀਤਾ ਗਿਆ ਹੈ। ਇਰਾਨੀ ਬਲ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਸ ਨੂੰ ਲਾਂਚ ਕਦੋਂ ਕੀਤਾ ਗਿਆ ਸੀ।

ਇਹ ਸੈਟੇਲਾਈਟ ਅਜਿਹੇ ਸਮੇਂ ‘ਤੇ ਲਾਂਚ ਕੀਤਾ ਗਿਆ ਹੈ, ਜਦ ਪ੍ਰਮਾਣੂ ਸਮਝੌਤਾ ਖ਼ਤਮ ਹੋਣ ਅਤੇ ਰਿਵਿਊਲਸ਼ਨਰੀ ਗਾਰਡ ਦੇ ਆਲਾ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਕਾਰਨ ਇਰਾਨ ਤੇ ਅਮਰੀਕਾ ‘ਚ ਤਣਾਅ ਵਧਿਆ ਹੋਇਆ ਹੈ। ਪਿਛਲੀ ਤਿੰਨ ਜਨਵਰੀ ਨੂੰ ਬਗਦਾਦ ਏਅਰਪੋਰਟ ‘ਤੇ ਅਮਰੀਕਾ ਦੇ ਹਵਾਈ ਹਮਲੇ ‘ਚ ਸੁਲੇਮਾਨੀ ਦੀ ਮੌਤ ਹੋ ਗਈ ਸੀ। ਕਰੀਬ ਦੋ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਹੋਏ ਪ੍ਰਮਾਣੂ ਸਮਝੌਤੇ ਤੋਂ ਹਟਣ ਦਾ ਐਲਾਨ ਕਰਨ ਦੇ ਨਾਲ ਹੀ ਉਸ ‘ਤੇ ਕਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ।

ਦੋ ਨਾਕਾਮੀਆਂ ਮਗਰੋਂ ਮਿਲੀ ਸਫਲਤਾ

ਇਰਾਨ ਨੇ ਪਿਛਲੇ ਸਾਲ ਦੋ ਵਾਰ ਸੈਟੇਲਾਈਟ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕੋਸ਼ਿਸ਼ ਵਿਚ ਪਿਛਲੇ ਸਾਲ ਅਗਸਤ ਵਿਚ ਉਸ ਦਾ ਇਕ ਰਾਕੇਟ ਫਟ ਗਿਆ ਸੀ। ਇਸ ਤੋਂ ਪਹਿਲਾਂ ਪਿਛਲੀ ਫਰਵਰੀ ਵਿਚ ਉਸ ਦੇ ਇਮਾਮ ਖਾਮਨੇਈ ਸਪੇਸ ਸੈਂਟਰ ਵਿਚ ਅੱਗ ਲੱਗਣ ਨਾਲ ਤਿੰਨ ਸੋਧਕਰਤਾਵਾਂ ਦੀ ਮੌਤ ਹੋ ਗਈ ਸੀ।

ਬੈਲਿਸਿਟਕ ਮਿਜ਼ਾਈਲ ਬਣਨ ਦਾ ਸ਼ੱਕ

ਇਰਾਨ ਦੇ ਸੈਟੇਲਾਈਟ ਲਾਂਚਿੰਗ ‘ਤੇ ਅਮਰੀਕਾ ਇਹ ਦੋਸ਼ ਲਗਾਉਂਦਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਪ੍ਰੀਖਣ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਸਤਾਵ ਦੀ ਉਲੰਘਣਾ ਹੈ। ਅਮਰੀਕਾ ਇਹ ਸ਼ੱਕ ਵੀ ਪ੍ਰਗਟਾ ਚੁੱਕਾ ਹੈ ਕਿ ਇਰਾਨ ਇਸ ਤਰ੍ਹਾਂ ਦੇ ਪ੍ਰੀਖਣ ਦੀ ਆੜ ਵਿਚ ਪ੍ਰਮਾਣੂ ਹਥਿਆਰ ਲੈ ਜਾਣ ਵਿਚ ਬੈਲਿਸਿਟਕ ਮਿਜ਼ਾਇਲਾਂ ਵਿਕਸਿਤ ਕਰ ਰਿਹਾ ਹੈ।

Leave a Reply

Your email address will not be published. Required fields are marked *