ਮਾਨਸਾ: ਮਾਨਬੀਬੜੀਆਂ ’ਚ ਛੱਪੜ ’ਚ ਨਹਾਉਂਦੇ 2 ਸਕੇ ਭਰਾਵਾਂ ਸਣੇ 3 ਬੱਚਿਆਂ ਦੀ ਮੌਤ

ਮਾਨਸਾ: ਮਾਨਸਾ ਨੇੜਲੇ ਪਿੰਡ ਮਾਨਬੀਬੜੀਆਂ ਵਿੱਚ ਅੱਜ ਸ਼ਾਮ ਛੱਪੜ ਵਿੱਚ ਨਹਾਉਣ ਗਏ ਮਜ਼ਦੂਰ ਪਰਿਵਾਰ ਦੇ ਦੋ ਸਕੇ ਭਰਾਵਾਂ ਸਮੇਤ 3 ਬੱਚਿਆਂ ਦੀ ਮੌਤ ਹੋ ਗਈ। ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਭੇਜੀਆਂ ਗਈਆਂ ਹਨ। ਸਦਰ ਥਾਣਾ ਮਾਨਸਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਇਸ ਮਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ। ਪਿੰਡ ਮਾਨਬੀਬੜੀਆਂ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਦੋ ਸਕੇ ਭਰਾ ਲਵਰਾਜ (8) ਦਿਲਰਾਜ (6) ਦੋਵੇਂ ਸਕੇ ਭਰਾ ਪੁੱਤਰ ਨਿਰਮਲ ਸਿੰਘ ਅਤੇ ਉਨ੍ਹਾਂ ਦੇ ਤੀਜੇ ਦੋਸਤ ਹੁਸਨਪ੍ਰੀਤ ਸਿੰਘ (13) ਪੁੱਤਰ ਪਰਮਜੀਤ ਸਿੰਘ ਖੇਡਦੇ ਖੇਡਦੇ ਪਿੰਡ ਦੇ ਛੱਪੜ ਵਿੱਚ ਨਹਾਉਣ ਚਲੇ ਗਏ ਤੇ ਫੇਰ ਛੱਪੜ ਵਿਚੋਂ ਬਾਹਰ ਨਾ ਨਿਕਲੇ ਪਿੰਡ ਵਿੱਚ ਰੌਲਾ ਪੈਣ ਤੋਂ ਬਾਅਦ ਪਿੰਡ ਵਾਸੀਆਂ ਨੇ ਤਿੰਨਾਂ ਦੀਆਂ ਲਾਸ਼ਾਂ ਛੱਪੜ ਤੋਂ ਬਾਹਰ ਕੱਢੀਆਂ। ਪਿੰਡ ਦੀ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਤਿੰਨੇ ਬੱਚੇ ਇਕੱਠੇ ਛੱਪੜ ਵਿੱਚ ਨਹਾਉਣ ਗਏ। ਪੋਸਟਮਾਰਮਟ ਭਲਕੇ ਹੋਵੇਗਾ। ਥਾਣ ਸਦਰ ਮਾਨਸਾ ਦੇ ਏਐੱਸਆਈ ਸਮਰਾਟਵੀਰ ਨੇ ਦੱਸਿਆ ਕਿ ਪੁਲੀਸ ਘਟਨਾ ਸਥਾਨ ਦਾ ਜਾਇਜਾ ਲੈ ਰਹੀ ਹੈ।

Leave a Reply

Your email address will not be published. Required fields are marked *