ਕਰੋਨਾ ਸੰਕਟ ‘ਚ ਸੇਵਾ ਕਰ ਰਹੀ ਸਿੱਖ ਸੰਗਤ ਦਾ, ਅਮਰੀਕੀ ਪੁਲਿਸ ਨੇ ਕੀਤਾ ਇਸ ਤਰ੍ਹਾਂ ਕੀਤਾ ਧੰਨਵਾਦ

ਅਮਰੀਕਾ ਵਿਚ 987,322 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਥੇ 55,415 ਲੋਕਾਂ ਦੀ ਇਸ ਵਾਇਰਸ ਦੇ ਨਾਲ ਮੌਤ ਹੋ ਚੁੱਕੀ ਹੈ।

ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮਚਾਈ ਹੋਈ ਹੈ ਪਰ ਸਭ ਤੋਂ ਵਧੇਰੇ ਮਾੜੇ ਹਲਾਤ ਇਸ ਸਮੇਂ ਅਮਰੀਕਾ ਦੇ ਬਣੇ ਹੋਏ ਹਨ। ਜਿੱਥੇ  ਲਗਾਤਾਰ ਨਵੇਂ ਕੇਸਾਂ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਅਜਿਹੇ ਔਖੇ ਸਮੇਂ ਵਿਚ ਸਿੱਖ ਸੰਗਤ ਜੀ-ਜਾਨ ਨਾਲ ਲੋੜਵੰਦਾਂ ਦੀ ਸੇਵਾ ਕਰਨ ਵਿਚ ਲੱਗੀ ਹੋਈ ਹੈ । 

coronavirus

ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਸੰਗਤ ਕਰੋਨਾ ਵਾਇਰਸ ਦੇ ਚੱਲ ਰਹੇ ਇਸ ਭਿਆਨਕ ਸਮੇਂ ਵਿਚ ਨਿਡਰ ਹੋ ਕੇ ਸੇਵਾ ਵਿਚ ਵੱਧ-ਚੜ੍ਹ ਕੇ ਹਿੱਸਾ ਪਾਰ ਰਹੀ ਹੈ। ਦੱਸ ਦੱਈਏ ਕਿ ਇਸ ਵਿਚ ਹਰ ਰੋਜ 45000 ਤੋਂ ਵਧੇਰੇ ਲੋਕਾਂ ਨੂੰ ਖਾਣਾ ਖੁਆਇਆ ਜਾਂਦਾ ਹੈ। ਜਿਸ ਦੀ ਸ਼ੰਲਾਘਾ ਕਰਦਿਆਂ ਅਮਰੀਕਾ ਦੀ ਪੁਲਿਸ ਨੇ ਆਪਣੀਆਂ ਗੱਡੀਆਂ ਦੀਆਂ ਕਰਤਾਰਾਂ ਬਣਾ ਕੇ ਸਿੱਖਾ ਦਾ ਸ਼ੁਕਰਾਨਾ ਕਰਨ ਲਈ ਉਨ੍ਹਾਂ ਨੂੰ ਸਲਾਮੀ ਦਿੱਤੀ।

photo

ਇਹ ਤਸਵੀਰਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਿਵਰਸਾਈਡ ਇਲਾਕੇ ਦੀਆਂ ਹਨ। ਇੱਥੇ ਅਮਰੀਕਾ ਦੀ ਰਿਵਰਸਾਈਡ ਪੁਲਿਸ ਨੇ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ। ਦੱਸ ਦੱਈਏ ਕਿ ਸਿੱਖ ਸੰਗਤ ਦੇ ਵੱਲੋਂ ਪਿਛਲੇ 6 ਹਫ਼ਤਿਆਂ ਤੋਂ ਕਰੋਨਾ ਵਾਇਰਸ ਮਹਾਂਮਾਰੀ ਨਾਲ ਚੱਲ ਰਹੀ ਜੰਗ ਵਿਚ ਕੰਮ ਕਰ ਰਹੇ ਡਾਕਟਰਾਂ, ਪੁਲਿਸ ਕਰਮਚਾਰੀਆਂ ਤੋਂ ਇਲਾਵਾ ਹੋਰ ਹਰ ਜਾਣ-ਆਉਂਣ ਵਾਲੇ ਰਾਹਗੀਰਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

file

file

ਇਸ ਤੋਂ ਇਲਾਵਾ ਉਨ੍ਹਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਗਤ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਧੰਨਵਾਦੀ ਨਾਅਰੇ ਵੀ ਲਿਖੇ। ਦੱਸ ਦੱਈਏ ਕਿ ਹੁਣ ਤੱਕ ਅਮਰੀਕਾ ਵਿਚ 987,322 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਥੇ 55,415 ਲੋਕਾਂ ਦੀ ਇਸ ਵਾਇਰਸ ਦੇ ਨਾਲ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਕ ਲੱਖ ਤੋਂ ਜ਼ਿਆਦਾ ਲੋਕ ਹੁਣ ਤੱਕ ਠੀਕ ਵੀ ਹੋ ਚੁੱਕੇ ਵੀ ਹੋ ਚੁੱਕੇ ਹਨ।

photo

photo

Leave a Reply

Your email address will not be published. Required fields are marked *