ਕੈਪਟਨ ਅਮਰਿੰਦਰ ਨੇ ਸੋਨੀਆ ਗਾਂਧੀ ਦੀ ਅਰੂਸਾ ਆਲਮ ਨਾਲ ਫ਼ੋਟੋ ਜਾਰੀ ਕੀਤੀ

ਚੰਡੀਗੜ੍ਹ : ਅੱਜ ਸਾਰਾ ਦਿਨ ਪੰਜਾਬ ਕਾਂਗਰਸ ਅਤੇ ਕੈਪਟਨ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਅਰੂਸਾ ਆਲਮ ਨੂੰ ਲੈ ਕੇ ਸ਼ਬਦੀ ਜ਼ੰਗ ਚੱਲਦੀ ਰਹੀ। ਇੱਕ ਵਾਰ ਇਹ ਖ਼ਬਰਾਂ ਵੀ ਆਈਆਂ ਕਿ ਅਰੂਸਾ ਆਲਮ ਦੇ ISI ਨਾਲ ਸਬੰਧਾਂ ਨੂੰ ਲੈ ਕੇ ਜਾਂਚ ਦੇ ਆਦੇਸ਼ ਜਾਰੀ ਹੋ ਗਏ ਹਨ ਪਰ ਸਰਕਾਰੀ ਤੌਰ ’ਤੇ ਇਸਦਾ ਕੋਈ ਐਲਾਨ ਨਹੀਂ ਕੀਤਾ ਗਿਆ।

ਕੈਪਟਨ ਅਮਰਿੰਦਰ ਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇੱਕ ਦੂਜੇ ’ਤੇ ਸ਼ਬਦੀ ਹਮਲਿਆਂ ਨਾਲ ਕਈ ਟਵੀਟ ਕੀਤੇ ਗਏ। ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਰੂਸਾ ਆਲਮ ਖਾਸ ਕਰ ਉਸ ਦੀ ਸੀਤਾ ਫਲ ਵਾਲੀ ਵੀਡੀਓ ਸਬੰਧੀ ਟਵੀਟ ਕਰਕੇ ਅਮਰਿੰਦਰ ਤੇ ਵਿਅੰਗ ਕੀਤਾ ਗਿਆਂ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਦੇਰ ਰਾਤ ‘ਬ੍ਰਹਮ ਸ਼ਾਸਤਰ’ ਚਲਾਉਂਦਿਆਂ ਕਾਂਗਰਸ ‘ਸੁਪਰੀਮੋ’ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਫ਼ੋਟੋ ਜਾਰੀ ਕਰ ਦਿੱਤੀ। ਚਰਚਾ ਹੈ ਕਿ ਕੈਪਟਨ ਵੱਲੋਂ ਜਾਰੀ ਕੀਤੀ ਗਈ ਇਸ ਫ਼ੋਟੋ ਨਾਲ ਕਾਂਗਰਸ ਚੌਤਰਫ਼ੀ ਘਿਰ ਗਈ ਹੈ। ਇਸ ਨਾਲ ਪੰਜਾਬ ਕਾਂਗਰਸ ਇੱਕਦਮ ਹਮਲਾਵਰ ਤੋਂ ‘ਡਿਫ਼ੈਂਸ’ ਮੋਡ ਵਿੱਚ ਆ ਗਈ ਲਗਦੀ ਹੈ। ਹੁਣ ਬਾਕੀ ਪਾਰਟੀਆਂ ਨੂੰ ਵੀ ਕਾਂਗਰਸ ਨੂੰ ਘੇਰਣ ਦਾ ਮੌਕਾ ਮਿਲ ਗਿਆ ਹੈ।

Leave a Reply

Your email address will not be published. Required fields are marked *