ਪੰਜਾਬ ’ਚ ਤਸ਼ੱਦਦ, ਝੂਠੇ ਕੇਸ, ਮਨਮਾਨੀ ਨਜ਼ਰਬੰਦੀ
ਤੇ ਗੈਰ ਕਾਨੂੰਨੀ ਗ੍ਰਿਫ਼ਤਾਰੀਆਂ ਹੋਣਗੀਆਂ : ਸਿੱਧੂ

ਚੰਡੀਗੜ੍ਹ : ਬੀਐਸਐਫ ਨੂੰ ਵੱਧ ਅਧਿਕਾਰਾਂ ਮਾਮਲੇ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਸਵਾਲ ਚੁੱਕੇ ਹਨ। ਉਨ੍ਹਾਂ ਭਵਿੱਖ ਪੰਜਾਬ ‘ਚ BSF ਵੱਲੋਂ ਵਧੀਕੀਆਂ ਜਾ ਖਦਸ਼ਾ ਜਤਾਇਆ ਹੈ। ਉਨ੍ਹਾਂ ਨੇ ਪੱਛਮ ਬੰਗਾਲ ‘ਚ ਸਾਹਮਣੇ ਆਏ ਕਈ ਕੇਸਾਂ ਦੀ ਉਦਾਹਰਨ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਬਾਰਡਰ ਦੇ ਨਾਮ ‘ਤੇ 50 ਕਿਮੀ ਤੱਕ ਕਬਜ਼ਾ ਕਿਉਂ ਕੀਤਾ ਹੈ। ਸਹਿਮਤੀ ਤੋਂ ਬਿਨਾਂ ਲਿਆ ਫੈਸਲਾ ਸੂਬੇ ਦੇ ਅਧਿਕਾਰਾਂ ‘ਤੇ ਡਾਕਾ’ ਹੈ।
ਸਿੱਧੂ ਨੇ ਸੋਮਵਾਰ ਨੂੰ ਆਪਣੇ ਟਵੀਟ ਵਿੱਚ ਕਿਹਾ “ਕੇਂਦਰ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰ ਰਿਹਾ ਹੈ, “ਰਾਜ ਦੇ ਅੰਦਰ ਰਾਜ” ਬਣਾ ਕੇ BSF ਦਾ ਮਤਲਬ ਸੀਮਾ ਸੁਰੱਖਿਆ ਬਲ, ਸਰਹੱਦ ਦੀ ਪਰਿਭਾਸ਼ਾ ਕੀ ਹੈ? 50 ਕਿਲੋਮੀਟਰ? ਪੱਛਮੀ ਬੰਗਾਲ ਵਿੱਚ ਬੀਐੱਸਐੱਫ ਰੋਜ਼ਾਨਾ ਸੁਰੱਖਿਆ ਦੇ ਨਾਂ ‘ਤੇ ਦੇਸ਼ ਦੀ ਸੰਵਿਧਾਨਕ ਵਿਵਸਥਾ ਦੀ ਉਲੰਘਣਾ ਕਰਦੀ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪੰਜਾਬ ‘ਚ ਵੀ ਤਸ਼ੱਦਦ, ਝੂਠੇ ਕੇਸ, ਮਨਮਾਨੀ ਨਜ਼ਰਬੰਦੀ ਅਤੇ ਗੈਰ ਕਾਨੂੰਨੀ ਗ੍ਰਿਫ਼ਤਾਰੀਆਂ ਦੇ ਮਾਮਲੇ ਸਾਹਮਣੇ ਆਉਣਗੇ। ਬੰਗਾਲ ‘ਚ ਅਜਿਹੇ ਕਈ ਮਾਮਲੇ ਹੋਏ ਹਨ ਜਦੋਂ ਬੀਐੱਸਐੱਫ ਨੇ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਲੋਕਲ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ… ਪਿਛਲੇ ਪੰਜ ਸਾਲਾਂ ‘ਚ ਬੰਗਾਲ ਸਰਕਾਰ ਨੇ ਬੀਐੱਸਐੱਫ ਦੀ ਕਸਟਡੀ ‘ਚ ਟੌਰਚਰ ਦੇ 240 ਕੇਸ, ਮੌਤ ਦੇ 60 ਕੇਸ ਅਤੇ ਲਾਪਤਾ ਹੋਣ ਦੇ 8 ਕੇਸ ਫਾਈਲ ਕੀਤੇ ਹਨ।
ਇਨ੍ਹਾਂ ‘ਚੋਂ 33 ਮਾਮਲਿਆਂ ਵਿੱਚ, ਐੱਨਐੱਚਆਰਸੀ ਨੇ ਪੀੜਤਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ੇ ਦੀ ਸਿਫਾਰਸ਼ ਕੀਤੀ ਹੈ। ਜੇ ਯੂਪੀ ਪੁਲਿਸ ਪ੍ਰਿਅੰਕਾ ਗਾਂਧੀ ਨੂੰ ਬਿਨਾਂ ਕਿਸੇ ਠੋਸ ਕਾਰਣ ਦੇ 60 ਘੰਟੇ ਤੋਂ ਵੀ ਵੱਧ ਸਮੇਂ ਲਈ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰੱਖ ਸਕਦੀ ਹੈ..ਤਾਂ ਇੱਕ ਆਮ ਆਦਮੀ ਨੂੰ ਜੇ BSF ਹਿਰਾਸਤ ਵਿੱਚ ਲੈਂਦੀ ਹੈ ਤਾਂ ਉਸ ਦੀ ਗਾਰੰਟੀ ਕੌਣ ਲਵੇਗਾ?
‘ਸੂਬਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ, ਸੂਬੇ ਦੇ ਸੰਵਿਧਾਨਿਕ ਅਧਿਕਾਰਾਂ ਤੇ ਡਾਕਾ ਹੈ…ਪੰਜਾਬ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਦੀ ਅਣਦੇਖੀ ਹੈ।’

Leave a Reply

Your email address will not be published. Required fields are marked *