ਮੁੱਖ ਮੰਤਰੀ ਚੰਨੀ ਦਾ ਅਗਲਾ ਨਿਸ਼ਾਨਾ ਕੇਬਲ ਮਾਫੀਆ : ਕਿਹਾ, ਕੇਬਲ ਨੈੱਟਵਰਕ ‘ਤੇ ਛੇਤੀ ਹੀ ਹੋਵੇਗੀ ਕਾਰਵਾਈ

ਬਿਆਸ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਅਗਲਾ ਨਿਸ਼ਾਨਾ ਕੇਬਲ ਮਾਫੀਆ ਹੈ। ਬਿਆਸ ਪਹੁੰਚੇ ਸੀ.ਐਮ ਚੰਨੀ ਨੇ ਕਿਹਾ ਕਿ ਜਲਦ ਹੀ ਸੂਬੇ ਵਿੱਚ ਕੇਬਲ ਨੈੱਟਵਰਕ ‘ਤੇ ਸਰਕਾਰ ਦੀ ਕਾਰਵਾਈ ਦੇਖਣ ਨੂੰ ਮਿਲੇਗੀ। ਹਾਲਾਂਕਿ ਉਨ੍ਹਾਂ ਇਸ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ ਕਿ ਕੀ ਉਹ ਰੇਤ ਵਾਂਗ ਕੇਬਲ ਦੇ ਰੇਟ ਘੱਟ ਕਰਨਗੇ ਜਾਂ ਕੇਬਲ ਮਾਲਕਾਂ ਖ਼ਿਲਾਫ਼ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਕ-ਇਕ ਕਰਕੇ ਪੰਜਾਬ ਦੇ ਸਾਰੇ ਮਸਲੇ ਹੱਲ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਸਰਕਾਰ ਦੀ ਪਹਿਲ ‘ਤੇ ਹਨ। ਜਲਦ ਹੀ ਸਰਕਾਰ ਇਨ੍ਹਾਂ ਪਿੱਛੇ ਅਸਲ ਦੋਸ਼ੀਆਂ ਨੂੰ ਬੇਨਕਾਬ ਕਰੇਗੀ।

Leave a Reply

Your email address will not be published. Required fields are marked *