ਅਮਰਿੰਦਰ ਤਾਂ ਸ਼ੁਰੂ ਤੋਂ ਹੀ ਭਾਜਪਾ ਨਾਲ ਮਿਲਿਆ ਹੋਇਆ ਹੈ : ਭੱਠਲ

ਨਾਭਾ: ਇੱਥੇ ਇੱਕ ਸਮਾਗਮ ’ਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਰਿੰਦਰ ਮੋਦੀ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ‘ਤੇ ਤਿੱਖੇ ਵਾਰ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਸ਼ੁਰੂ ਤੋਂ ਹੀ ਬੀ.ਜੇ.ਪੀ. ਨਾਲ ਮਿਲਿਆ ਹੋਇਆ ਸੀ। ਜਦੋਂ ਅਸੀਂ ਈ.ਵੀ.ਅੱੈਮ. ਮਸ਼ੀਨਾਂ ਸਬੰਧੀ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਕੋਲ ਮਿਲਨ ਜਾਣਾ ਸੀ ਤਾਂ ਕੈਪਟਨ ਵਲੋਂ ਉਦੋਂ ਨਾਂਹ ਕਰ ਦਿੱਤੀ ਸੀ।