ਧੀ ਨਾਲ ਛੇੜਖ਼ਾਨੀ ਦਾ ਵਿਰੋਧ ਕਰਦੀ ਔਰਤ ਨੂੰ ਗੱਡੀ ਨਾਲ ਕੁਚਲ ਕੇ ਮਾਰਿਆ

ਸ੍ਰੀ ਮੁਕਤਸਰ ਸਾਹਿਬ : ਇੱਥੇ ਪਿੱਕਅੱਪ ਗੱਡੀ ਹੇਠ ਆਉਣ ਕਾਰਨ ਇਕ ਔਰਤ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਅਨੁਸਾਰ ਉਸ ਦੀ ਪਤਨੀ ਤੇ ਧੀ ਦਾਣਾ ਮੰਡੀ ’ਚ ਕੰਮ ਕਰਨ ਉਪਰੰਤ ਵਾਪਿਸ ਜਾ ਰਹੀਆਂ ਸਨ ਕਿ ਪਿੱਛੇ ਤੋਂ ਆ ਰਹੇ ਪਿੱਕਅੱਪ ਗੱਡੀ ਸਵਾਰਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ, ਜਦੋਂ ਉਸ ਦੀ ਪਤਨੀ ਨੇ ਵਿਰੋਧ ਕਰਦਿਆਂ ਉਸ ਪਿੱਕਅੱਪ ਚਾਲਕ ਅਤੇ ਨਾਲ ਬੈਠੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੀ ਪਤਨੀ ਨੂੰ ਬਾਂਹ ਤੋਂ ਫੜ ਕੇ ਘੜੀਸਦੇ ਲੈ ਗਏ ਤੇ ਬਾਅਦ ਉਸ ਦੀ ਬਾਂਹ ਛੱਡ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿਗ ਗਈ ਤੇ ਉਨ੍ਹਾਂ ਗੱਡੀ ਉਸ ਦੇ ਉਪਰ ਚੜ੍ਹਾ ਦਿੱਤੀ।

ਇਸ ਦੌਰਾਨ ਮ੍ਰਿਤਕਾ ਦੇ ਪਤੀ ਨੇ ਕਿਹਾ ਕਿ ਗੱਡੀ ਚਾਲਕਾਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।ਇਸ ਦੌਰਾਨ ਮ੍ਰਿਤਕਾ ਦੀ ਧੀ ਨੇ ਵੀ ਦੱਸਿਆ ਕਿ ਉਹ ਕਾਗਜ਼ ’ਤੇ ਕੋਈ ਨੰਬਰ ਲਿਖ ਕੇ ਫੜਾ ਰਹੇ ਸਨ, ਜਦੋਂ ਮਾਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮਾਂ ਨੂੰ ਬਾਂਹ ਤੋਂ ਫੜ ਕੇ ਨਾਲ ਘੜੀਸ ਲਿਆ ਅਤੇ ਫਿਰ ਇਕਦਮ ਛੱਡ ਦਿੱਤਾ। ਇਸ ਦੌਰਾਨ ਉਸ ਦੀ ਮਾਂ ਪਿੱਕਅੱਪ ਹੇਠਾਂ ਆ ਗਈ ਅਤੇ ਉਸ ਨੂੰ ਕੁਚਲ ਕੇ ਉਹ ਪਿੱਕਅੱਪ ਗੱਡੀ ਸਵਾਰ ਫਰਾਰ ਹੋ ਗਏ। ਸੀ. ਸੀ. ਟੀ. ਵੀ. ਕੈਮਰਿਆਂ ’ਚ ਪਿੱਕਅੱਪ ਗੱਡੀ ਤੇਜ਼ੀ ਨਾਲ ਅੱਗੇ ਵਧਦੀ ਨਜ਼ਰ ਆ ਰਹੀ ਹੈ।