ਭਾਰਤ- ਪਾਕਿ ਸਰਹੱਦ ‘ਤੇ ਫੜਿਆ, ਪੰਜ ਕਿਲੋ IED ਤੇ ਇਕ ਲੱਖ ਰੁਪਏ

ਅਟਾਰੀ : ਸਰਹੱਦੀ ਪਿੰਡ ਅਟਾਰੀ ਤੋਂ ਬੱਚੀਵਿੰਡ ਨੂੰ ਜਾਂਦੀ ਸੜਕ ਤੇ ਸਥਿਤ ਬਾਬਾ ਗੁਲਾਬ ਸ਼ਾਹ ਦੀ ਦਰਗਾਹ ਲਾਗੇ ਲਵਾਰਿਸ ਬੈਗ ਵਿਚੋਂ 5 ਕਿਲੋ ਦੇ ਕਰੀਬ ਵਿਸਫੋਟਕ ਪਦਾਰਥ ਆਈਈਡੀ ਮਿਲਿਆ ਹੈ। ਸਪੈਸ਼ਲ ਟਾਸਕ ਫੋਰਸ ਨੇ ਭਾਰਤ ਪਾਕਿ ਸਰਹੱਦ ਨੇਡ਼ਿਓਂ ਪਿੰਡ ਧਨੋਏ ਕਲਾਂ ਵਿਚੋਂ ਇਹ ਵੱਡੀ ਖੇਪ ਬਰਾਮਦ ਕੀਤੀ ਹੈ। ਫੜਿਆ ਗਿਆ ਆਈਈਡੀ ਪੰਜ ਕਿੱਲੋ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈ। ਐਸਟੀਐਫ ਤੇ ਸਥਾਨਕ ਪੁਲਿਸ ਮੁਲਜ਼ਮਾਂ ਦਾ ਸੁਰਾਗ ਜੁਟਾਉਣ ਵਿਚ ਜੁਟੀ ਹੋਏ ਹਨ। ਚਾਰ ਸ਼ੱਕੀਆਂ ਨੂੰ ਵੀ ਰਾਊਂਡਅਪ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਐੱਸਟੀਐੱਫ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਧਨੋਏ ਕਲਾਂ ਦੇ ਖੇਤਾਂ ਵਿਚ ਡਰੱਗਜ਼ ਲੁਕਾ ਕੇ ਰੱਖਿਆ ਗਿਆ ਹੈ। ਐੱਸਟੀਐੱਫ ਨੇ ਕਾਰਵਾਈ ਕਰਦੇ ਹੋਏ ਉਕਤ ਖੇਤਾਂ ਨੂੰ ਕਬਜ਼ੇ ਵਿਚ ਲੈਂਦਿਆ ਤਲਾਸ਼ੀ ਲਈ ਤੇ ਆਈਈਡੀ ਬਰਾਮਦ ਕੀਤੀ। ਪੁਲਿਸ ਦੇ ਏਆਈਜੀ ਨੇ ਪ੍ਰੈੱਸ ਕਾਨਫਰੰਸ ਦੈਰਾਨ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਵਾਰਿਸ ਬੈਗ ਵਿਚੋਂ ਇਹ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਸਦੇ ਨਾਲ ਹੀ ਇਕ ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਬਾਰਡਰ ਨਾਲ ਜੁੜੇ ਇਲਾਕੇ ਵਿਚ ਸੁਰੱਖਿਆ ਏਜੰਸੀਆਂ ਬੀਤੇ ਪੰਜ ਮਹੀਨੇ ਵਿਚ ਗ੍ਰਨੇਡ, ਆਰਡੀਐਕਸ, ਹਥਿਆਰ ਤੇ ਹੈਰੋਇਨ ਲਗਾਤਾਰ ਬਰਾਮਦ ਕਰ ਰਹੀਆਂ ਹਨ।
ਬਰਾਮਦਗੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਸਰਹੱਦ ‘ਤੇ ਰਹਿਣ ਵਾਲੇ ਸਮੱਗਲਰਾਂ ਦੀ ਤਲਾਸ਼ ‘ਚ ਹਨ।ਦੂਜੇ ਪਾਸੇ 4 ਸ਼ੱਕੀ ਵਿਅਕਤੀਆਂ ਨੂੰ ਘੇਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਦੌਰਾਨ ਐਸ.ਟੀ.ਐਫ ਨੇ ਉਕਤ ਖੇਤ ਨੂੰ ਕਬਜ਼ੇ ‘ਚ ਲੈ ਲਿਆ। ਆਰ.ਡੀ.ਐਕਸ.ਦੱਸਣਯੋਗ ਹੈ ਕਿ ਸਰਹੱਦ ਨਾਲ ਲੱਗਦੇ ਇਲਾਕੇ ‘ਚ ਸੁਰੱਖਿਆ ਏਜੰਸੀ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਗ੍ਰਨੇਡ, ਆਰਡੀਐਕਸ ਹਥਿਆਰ ਅਤੇ ਹੈਰੋਇਨ ਬਰਾਮਦ ਕਰ ਰਹੀ ਹੈ।

Leave a Reply

Your email address will not be published. Required fields are marked *