ਸਿੱਖਾਂ ਦੇ ਕਾਤਲ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਣ ਦਾ ਨਿਰਦੇਸ਼

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਜੇਲ ਅਧਿਕਾਰੀਆਂ ਨੂੰ 1984 ਦੇ ਸਿੱਖ ਕਤਲੇਆਮ ਦੇ ਮਾਮਲੇ ‘ਚ ਇਕ ਦੋਸ਼ੀ ਨੂੰ ਮੈਡੀਕਲ ਜਾਂਚ ਲਈ 3 ਦਿਨ ਦੇ ਅੰਦਰ ਆਈ.ਐਲ.ਬੀ.ਐਸ. ਹਸਪਤਾਲ ਲੈ ਕੇ ਜਾਣ ਲਈ ਕਿਹਾ ਹੈ। ਉਸ ਨੂੰ ਲਿਵਰ ਅਤੇ ਕਿਡਨੀ ਦਾ ਟਰਾਂਸਪਲਾਂਟੇਸ਼ਨ ਕਰਾਉਣਾ ਹੈ। ਜਸਟਿਸ ਮਨਮੋਹਨ ਅਤੇ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਸਰਕਾਰ ਅਤੇ ਵਿਸ਼ੇਸ਼ ਜਾਂਚ ਦਲ ਨੂੰ ਵੀ ਦੋਸ਼ੀ ਨਰੇਸ਼ ਸਹਿਰਾਵਤ ਦੀ ਪਟੀਸ਼ਨ ‘ਤੇ 25 ਮਈ ਤਕ ਸਥਿਤੀ ਦੀ ਰੀਪੋਰਟ ਪੇਸ਼ ਕਰਨ ਨੂੰ ਕਿਹਾ ਹੈ। ਸਹਿਰਾਵਤ ਨੇ ਪਟੀਸ਼ਨ ‘ਚ ਮੈਡੀਕਲ ਆਧਾਰ ‘ਤੇ ਅਪਣੀ ਸਜ਼ਾ 3 ਮਹੀਨੇ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ।

ਅਦਾਲਤ ਨੇ ਕਤਲੇਆਮ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਹਿਰਾਵਤ ਦੀ ਪਟੀਸ਼ਨ ‘ਤੇ ਨਿਰਦੇਸ਼ ਦਿਤਾ ਹੈ, ਜਿਸ ਨੇ ਅਪਣੇ ਲਿਵਰ ਅਤੇ ਕਿਡਨੀ ਟਰਾਂਸਪਲਾਂਟੇਸ਼ਨ ਲਈ ਤਿੰਨ ਮਹੀਨੇ ਦੀ ਮੋਹਲਤ ਮੰਗੀ ਹੈ। ਕੋਰਟ ਨੇ ਕਿਹਾ ਕਿ ਜੇਲ ਅਧਿਕਾਰੀਆਂ ਨੂੰ ਨਿਰਦੇਸ਼ ਦਿਤਾ ਜਾਂਦਾ ਹੈ ਕਿ ਉਹ ਯਕੀਨੀ ਕਰੇ ਕਿ ਪਟੀਸ਼ਨਕਰਤਾ (ਸਹਿਰਾਵਤ) ਨੂੰ ਅਗਲੇ ਤਿੰਨ ਦਿਨ ਵਿਚ ਜਾਂਚ ਅਤੇ ਇਲਾਜ ਲਈ ਆਈ.ਐਲ.ਬੀ.ਐਸ. ਹਸਪਤਾਲ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਸੁਣਵਾਈ 26 ਮਈ ਤਕ ਮੁਲਤਵੀ ਕਰ ਦਿਤੀ। ਗ੍ਰਹਿ ਮੰਤਰਾਲਾ ਨੇ ਕਤਲੇਆਮ ਮਾਮਲਿਆਂ ਦੀ ਫਿਰ ਤੋਂ ਜਾਂਚ ਲਈ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਸੀ।

ਦਸਣਯੋਗ ਹੈ ਕਿ ਹੇਠਲੀ ਅਦਾਲਤ ਨੇ 1984 ਕਤਲੇਆਮ ਦੌਰਾਨ ਨਵੀਂ ਦਿੱਲੀ ‘ਚ ਦੋ ਲੋਕਾਂ ਦੀ ਹਤਿਆ ਨਾਲ ਸਬੰਧਤ ਮਾਮਲੇ ਵਿਚ ਯਸ਼ਪਾਲ ਸਿੰਘ ਨੂੰ ਮੌਤ ਦੀ ਸਜ਼ਾ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਐਸ.ਆਈ.ਟੀ. ਵਲੋਂ ਮੁੜ ਤੋਂ ਜਾਂਚ ਕਰਨ ਤੋਂ ਬਾਅਦ ਇਨ੍ਹਾਂ ਮਾਮਲਿਆਂ ‘ਚ ਇਹ ਪਹਿਲੀ ਸਜ਼ਾ ਸੀ। ਸਹਿਰਾਵਤ ਨੇ ਅਪਣੀ ਦੋਸ਼ ਸਿੱਧੀ ਅਤੇ ਸਜ਼ਾ ਵਿਰੁਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜੋ ਕਿ ਅਜੇ ਪੈਂਡਿੰਗ ਹੈ। ਇਸ ਤਰ੍ਹਾਂ ਯਸ਼ਪਾਲ ਸਿੰਘ ਨੇ ਵੀ ਅਪਣੀ ਮੌਤ ਦੀ ਸਜ਼ਾ ਵਿਰੁਧ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ

Leave a Reply

Your email address will not be published. Required fields are marked *