ਖੂਹ ’ਚੋਂ 9 ਪਰਵਾਸੀ ਕਾਮਿਆਂ ਦੀਆਂ ਲਾਸ਼ਾਂ ਬਰਾਮਦ

ਹੈਦਰਾਬਾਦ : ਹੈਦਰਾਬਾਦ ਦੇ ਵਾਰੰਗਲ ਜ਼ਿਲ੍ਹੇ ਦੇ ਗੋਰੇਕੁੰਟਾ ਪਿੰਡ ਦੇ ਕੋਲਡ ਸਟੋਰ ਨੇੜਲੇ ਖੂਹ ’ਚੋਂ ਨੌਂ ਪਰਵਾਸੀ ਕਾਮਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਵਿੱਚੋਂ ਛੇ ਇਕੋ ਪਰਿਵਾਰ ਦੇ ਜੀਅ ਸਨ। ਇਹ ਸਾਰੇ ਪਿੱਛੋਂ ਪੱਛਮੀ ਬੰਗਾਲ, ਤ੍ਰਿਪੁਰਾ ਤੇ ਬਿਹਾਰ ਨਾਲ ਸਬੰਧਤ ਦੱਸੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਭੁੱਖਮਰੀ ਤੋਂ ਬਚਣ ਲਈ ਇਹ ਸਿਰੇ ਦਾ ਕਦਮ ਚੁੱਕਿਆ। ਸ਼ੁਰੂਆਤ ’ਚ ਚਾਰ ਲਾਸ਼ਾਂ ਦਾ ਪਤਾ ਲੱਗਾ ਸੀ, ਪਰ ਜਦੋਂ ਪੁਲੀਸ ਇਨ੍ਹਾਂ ਨੂੰ ਕੱਢਣ ਲੱਗੀ ਤਾਂ ਗਿਣਤੀ ਵਧ ਗਈ।