ਰਾਜਸਥਾਨ: ਦਲਿਤ ਨੌਜਵਾਨ ਨੂੰ ਕੁੱਟਿਆ ਤੇ ਪਿਸ਼ਾਬ ਪਿਲਾਇਆ

ਜੈਪੁਰ: ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਰੰਜਿਸ਼ ਕਾਰਨ 25 ਸਾਲਾ ਦਲਿਤ ਨੌਜਵਾਨ ਨੂੰ ਅਗਵਾ ਕਰਨ, ਉਸ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਜ਼ਬਰਦਸਤੀ ਪਿਸ਼ਾਬ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਤਨਗੜ੍ਹ ਥਾਣਾ ਖੇਤਰ ਦੇ ਪਿੰਡ ਰੁਖਸਰ ਵਾਸੀ ਰਾਕੇਸ਼ ਮੇਘਵਾਲ ਨੇ 27 ਜਨਵਰੀ ਨੂੰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਪੁਲੀਸ ਨੇ ਦੱਸਿਆ ਕਿ ਪੀੜਤ ਨੇ ਦੋਸ਼ ਲਾਇਆ ਕਿ ਉਮੇਸ਼ ਜਾਟ ਨੇ ਜਾਟ ਭਾਈਚਾਰੇ ਦੇ 7 ਹੋਰ ਮੈਂਬਰਾਂ ਰਾਜੇਸ਼, ਰਾਕੇਸ਼, ਤਾਰਾਚੰਦ, ਬੀਰਬਲ, ਅਕਸ਼ੈ, ਬਿਦਾਦੀ ਚੰਦ ਅਤੇ ਦਿਨੇਸ਼ ਨਾਲ ਮਿਲ ਕੇ 26 ਜਨਵਰੀ ਦੀ ਰਾਤ 11 ਵਜੇ ਉਸ ਨੂੰ ਘਰੋਂ ਅਗਵਾ ਕਰ ਲਿਆ ਅਤੇ ਗੱਡੀ ਵਿਚ ਬਿਠਾ ਕੇ ਲੈ ਗਏ। ਉਸ ਨੂੰ ਮਾਰਨ ਦੇ ਇਰਾਦੇ ਨਾਲ ਨੇੜਲੇ ਖੇਤ ਵਿੱਚ ਲੈ ਗਏ। ਪੀੜਤ ਨੇ ਦੋਸ਼ ਲਾਇਆ ਕਿ ਰਾਕੇਸ਼ ਅਤੇ ਰਾਜੇਸ਼ ਨੇ ਉਸ ਨੂੰ ਜ਼ਬਰਦਸਤੀ ਸ਼ਰਾਬ ਪੀਣ ਲਈ ਮਜਬੂਰ ਕੀਤਾ ਅਤੇ ਸਾਰੇ ਮੁਲਜ਼ਮਾਂ ਨੇ ਉਸ ਨੂੰ ਸ਼ਰਾਬ ਦੀਆਂ ਖਾਲੀ ਬੋਤਲਾਂ ਵਿੱਚ ਪਿਸ਼ਾਬ ਕਰਕੇ ਪੀਣ ਲਈ ਮਜਬੂਰ ਕੀਤਾ ਅਤੇ ਫਿਰ ਪਿੰਡ ਛੱਡਣ ਤੋਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ।

Leave a Reply

Your email address will not be published. Required fields are marked *