ਦਿੱਲੀ ‘ਚ ਸਿੱਖ ਕੁੜੀ ਨਾਲ ਗੈਂਗਰੇਪ, ਦਰਿੰਦਗੀ ਦਾ ਮਾਮਲਾ ਭਖਿਆ

ਨਵੀਂ ਦਿੱਲੀ: ਦਿੱਲੀ ‘ਚ 26 ਜਨਵਰੀ ਨੂੰ ਕੁੜੀ ਨਾਲ ਗੈਂਗਰੇਪ, ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ, ਕੇਸ ਕੱਟ ਕੇ ਮੂੰਹ ਕਾਲਾ ਕਰਕੇ ਤੇ ਜੁੱਤੀਆਂ ਦਾ ਹਾਰ ਪਾ ਕੇ ਦਿੱਲੀ ਦੀਆਂ ਸੜ੍ਹਕਾਂ ‘ਤੇ ਘੁਮਾਉਣ ਦੇ ਮਾਮਲੇ ’ਚ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਗੁੱਸਾ ਜ਼ਾਹਰ ਕੀਤਾ ਹੈ। ਰਾਹੁਲ ਨੇ ਟਵਿੱਟਰ ‘ਤੇ ਇਸ ਘਟਨਾ ਬਾਰੇ ਲਿਖਿਆ ਕਿ ਕੁਝ ਲੋਕ ਔਰਤਾਂ ਨੂੰ ਇਨਸਾਨ ਸਮਝਦੇ ਹੀ ਨਹੀਂ ਹਨ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ,”20 ਸਾਲ ਦੀ ਕੁੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਦਾ ਵੀਡੀਓ ਸਾਡੇ ਸਮਾਜ ਦਾ ਇਕ ਘਿਨੌਣਾ ਚਿਹਰਾ ਦਿਖਾਉਂਦਾ ਹੈ। ਕੌੜਾ ਸੱਚ ਇਹ ਹੈ ਕਿ ਕਈ ਭਾਰਤੀ ਔਰਤਾਂ ਨੂੰ ਇਨਸਾਨ ਨਹੀਂ ਸਮਝਦੇ ਹਨ। ਇਹ ਸ਼ਰਮਨਾਕ ਹੈ, ਇਸ ਨੂੰ ਸਵੀਕਾਰ ਕਰਨ ਅਤੇ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ।”

ਦੱਸਣਯੋਗ ਹੈ ਕਿ 26 ਜਨਵਰੀ ਦੇ ਦਿਨ ਜਿੱਥੇ ਪੂਰਾ ਦੇਸ਼ ਗਣਤੰਤਰ ਦਿਵਸ ਮਨ੍ਹਾ ਰਿਹਾ ਸੀ, ਉੱਥੇ ਦਿੱਲੀ ਦੀਆਂ ਗਲੀਆਂ ‘ਚ ਇਕ ਸਿੱਖ ਕੁੜੀ ਦੀ ਇੱਜ਼ਤ ਤਾਰ-ਤਾਰ ਹੋ ਰਹੀ ਸੀ। ਦਿੱਲੀ ‘ਚ 20 ਸਾਲਾ ਇਕ ਕੁੜੀ ਨੂੰ ਅਗਵਾ ਕਰ ਕੇ ਪਹਿਲਾਂ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਫਿਰ ਉਸ ਨਾਲ ਬਦਸਲੂਕੀ ਅਤੇ ਵਾਲ ਕੱਟ ਕੇ ਸੜਕਾਂ ‘ਤੇ ਘੁਮਾਇਆ ਗਿਆ। ਕੁੜੀ ਦਾ ਕਸੂਰ ਸਿਰਫ਼ ਇਹ ਸੀ ਕਿ ਉਸਨੇ ਮੁੰਡੇ ਨਾਲ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਬਾਅਦ ਵਿੱਚ ਉਸ ਲੜਕੇ ਨੇ ਆਤਮ-ਹੱਤਿਆ ਕਰ ਲਈ ਸੀ। ਕੁੜੀ ਨਾਲ ਦਰਿੰਦਗੀ ਦਾ ਇਕ ਸ਼ਰਮਨਾਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਕੁਝ ਔਰਤਾਂ ਵੀ ਦਿਖਾਈ ਦੇ ਰਹੀਆਂ ਹਨ। ਇਸ ਪੂਰੇ ਮਾਮਲੇ ਲੈ ਕੇ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ, ਜਿਸ ‘ਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ।

Leave a Reply

Your email address will not be published. Required fields are marked *