ਬੀਐੱਸਐੱਫ ਦਾ ਦਾਅਵਾ: ਪਾਕਿਸਤਾਨੀ ਡਰੋਨ ’ਤੇ ਗੋਲੀਆਂ ਚਲਾਈਆਂ

ਨਵੀਂ ਦਿੱਲੀ: ਬੀਐੱਸਐੱਫ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐੱਸਐੱਫ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਕਰੀਬ 1 ਵਜੇ ਗੁਰਦਾਸਪੁਰ ਸੈਕਟਰ ਦੇ ਪੰਜਗਰਾਈਂ ਇਲਾਕੇ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵੱਲ ਉੱਡਣ ਵਾਲੀ ਸ਼ੱਕੀ ਵਸਤੂ ਦੀ ਆਵਾਜ਼” ਸੁਣਾਈ ਦਿੱਤੀ, ਜਿਸ ਤੋਂ ਬਾਅਦ ਜਵਾਨਾਂ ਨੇ ਡਰੋਨ ‘ਤੇ ਗੋਲੀਬਾਰੀ ਕੀਤੀ। ਅਧਿਕਾਰੀ ਨੇ ਦੱਸਿਆ, ਪਿੰਡ ਘੱਗਰ ਅਤੇ ਸਿੰਘੋਕੇ ਦੇ ਇਲਾਕਿਆਂ ‘ਚ ਤਲਾਸ਼ੀ ਦੌਰਾਨ ਹੁਣ ਤੱਕ ਸ਼ੱਕੀ ਨਸ਼ੀਲੇ ਪਦਾਰਥਾਂ ਵਾਲੇ ਦੋ ਪੀਲੇ ਰੰਗ ਦੇ ਪੈਕਟ ਬਰਾਮਦ ਕੀਤੇ ਗਏ ਹਨ। ਸ਼ੱਕ ਹੈ ਕਿ ਇਹ ਪੈਕਟ ਡਰੋਨ ਰਾਹੀਂ ਸੁੱਟੇ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਪੈਕੇਟ ਵਿੱਚ ਪਿਸਤੌਲ ਵੀ ਲਪੇਟਿਆ ਹੋਇਆ ਸੀ ਅਤੇ ਇਹ ਖੇਪ ਵਾੜ ਤੋਂ 2.7 ਕਿਲੋਮੀਟਰ ਦੀ ਦੂਰੀ ‘ਤੇ ਖੇਤ ਵਿੱਚ ਮਿਲੀ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਡਿੱਗਿਆ ਜਾਂ ਗਾਇਬ ਹੋ ਗਿਆ।

Leave a Reply

Your email address will not be published. Required fields are marked *