ਪੀ. ਐੱਮ. ਮੋਦੀ ਨੇ ਚੋਣ ਰੈਲੀ ’ਚ ਦਿੱਤਾ ਨਾਅਰਾ- ਨਵਾਂ ਪੰਜਾਬ, ਨਵੀਂ ਟੀਮ ਦੇ ਨਾਲ

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਨ ਲਈ ਜਲੰਧਰ ਵਿਖੇ ਪੀ. ਏ. ਪੀ. ਦੀ ਗਰਾਊਂਡ ਪਹੁੰਚੇ ਹਨ। ਆਪਣੀ ਰੈਲੀ ਦੀ ਸ਼ੁਰੂਆਤ ਉਨ੍ਹਾਂ ਨੇ ਫਤਿਹ ਬੁਲਾ ਕੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ‘ਪੰਜਾਬ ਕੇਸਰੀ’ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ‘ਪੰਜਾਬ ਕੇਸਰੀ’ ਦੇ ਸੰਪਾਦਕ ਵਿਜੇ ਕੁਮਾਰ ਚੋਪੜਾ ਮੇਰੇ ਪਰਮ ਮਿੱਤਰ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ’ਚ ਸ਼ਹੀਦ ਵੀਰ ਜਵਾਨਾਂ ਦੀ ਤੀਜੀ ਬਰਸੀ ਹੈ, ਉਨ੍ਹਾਂ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਸੰਤ ਰਵੀਦਾਸ ਦੀ ਜਯੰਤੀ ਹੈ। ਸੰਤ ਰਵੀਦਾਸ ਜੀ ਨੂੰ ਮੈਂ ਸ਼ਰਧਾਪੂਰਵਕ ਨਮਨ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਜਾਬ ਨੇ ਮੈਨੂੰ ਇੰਨਾ ਕੁਝ ਦਿੱਤਾ ਕਿ ਉਸ ਦਾ ਕਰਜ਼ ਉਤਾਰਨ ਲਈ ਜਿੰਨੀ ਸੇਵਾ ਕਰਦਾ ਹੈ, ਓਨਾਂ ਹੀ ਸੇਵਾ ਕਰਨ ਦਾ ਮਨ ਕਰਦਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਸਾਲਾਂ ’ਚ ਤੁਸੀਂ ਸਾਰਿਆਂ ਨੇ ਦੇਸ਼ ਲਈ ਮੇਰੀ ਮਿਹਨਤ ਵੇਖੀ ਹੈ। ਪੰਜਾਬ ਦੀ ਐੱਨ. ਡੀ. ਏ. ਗਠਜੋੜ ਦੀ ਸਰਕਾਰ ਬਣੇਗੀ। ਇਹ ਪੱਕਾ ਹੈ ਕਿ ਪੰਜਾਬ ’ਚ ਐੱਨ. ਡੀ. ਏ. ਦੀ ਸਰਕਾਰ ਬਣਨ ਜਾ ਰਹੀ ਹੈ। ਪੰਜਾਬ ’ਚ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਨਵੇਂ ਪੰਜਾਬ ’ਚ ਵਿਰਾਸਤ ਅਤੇ ਵਿਕਾਸ ਹੋਵੇਗਾ। ਨਵੇਂ ਪੰਜਾਬ ’ਚ ਹਰ ਵਿਅਕਤੀ ਨੂੰ ਮਾਣ ਸਨਮਾਨ ਮਿਲੇਗਾ। ਪੰਜਾਬ ਦਾ ਨਾਅਰਾ- ਨਵਾਂ ਪੰਜਾਬ, ਨਵੀਂ ਟੀਮ ਦੇ ਨਾਲ। ਪੰਜਾਬ ਹੁਣ ਨਵੇਂ ਗਠਜੋੜ ਵਾਲੇ ਭਾਜਪਾ ਨੂੰ ਮੌਕਾ ਦੇਵੇਗਾ।

Leave a Reply

Your email address will not be published. Required fields are marked *