ਚਾਰਾ ਘੁਟਾਲੇ ’ਚ ਲਾਲੂ ਯਾਦਵ ਨੂੰ ਪੰਜ ਸਾਲ ਦੀ ਸਜ਼ਾ

ਰਾਂਚੀ: ਵਿਸ਼ੇਸ਼ ਸੀਬੀਆਈ ਅਦਾਲਤ ਨੇ ਚਾਰਾ ਘੁਟਾਲੇ ਨਾਲ ਜੁੜੇ ਇਕ ਹੋਰ ਮਾਮਲੇ ਵਿੱਚ ਡੋਰੰਡਾ ਦੇ ਖ਼ਜ਼ਾਨੇ ’ਚੋਂ ਗ਼ੈਰਕਾਨੂੰਨੀ ਤਰੀਕੇ ਨਾਲ ਰਾਸ਼ੀ ਕਢਵਾਉਣ ਲਈ ਦੋਸ਼ੀ ਠਹਿਰਾਏ ਗਏ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਦੀ ਸਜ਼ਾ ਤੇ 60 ਲੱਖ ਰੁਪੲੇ ਦਾ ਜੁਰਮਾਨਾ ਲਾਇਆ ਹੈ। ਲਾਲੂ ਯਾਦਵ ਤੋਂ ਇਲਾਵਾ ਚਾਰਾ ਘੁਟਾਲੇ ਦੇ ਇਸ ਵੱਡੇ ਮਾਮਲੇ ਵਿੱਚ 37 ਹੋਰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ।