ਪੁਲਿਸ ਅੱਗੇ ਨਹੀਂ ਪੇਸ਼ ਹੋਇਆ ਸਿੱਧੂ ਮੂਸੇਵਾਲਾ

ਬਰਨਾਲਾ: ਸਿੱਧੂ ਮੂਸੇਵਾਲਾ ਨੂੰ 12 ਜੂਨ ਨੂੰ ਬਰਨਾਲਾ ਵਿੱਚ ਐਸਪੀ ਰੁਪਿੰਦਰ ਭਾਰਦਵਾਜ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਪੁਲਿਸ ਦੇ ਬੁਲਾਵੇ ਤੇ ਸਿੱਧੂ ਹਾਲੇ ਤੱਕ ਪੇਸ਼ ਨਹੀਂ ਹੋਇਆ। ਐਸਪੀ ਰੁਪਿੰਦਰ ਭਾਰਦਵਾਜ ਨੇ ਏਬੀਪੀ ਸਾਂਝਾ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉੱਪਰੋਂ ਮਿਲੇ ਆਰਡਰਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ।

ਕੈਰੀਮਿਨਾਤੀ ਦੀ ਨਵੀਂ ਵੀਡੀਓ ‘Yalgaar’ ਯੂਟਿਊਬ ‘ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਮਈ ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ।ਜਿਸ ਵਿੱਚ ਸਿੱਧੂ ਮੂਸੇਵਾਲਾ AK-47 ਦੇ ਨਾਲ ਫਾਇਰਿੰਗ ਕਰਦਾ ਹੋਇਆ ਨਜ਼ਰ ਆਇਆ ਸੀ। ਉਸ ਤੋਂ ਬਾਅਦ ਉਸ ਦੇ ਉੱਤੇ ਆਪਦਾ ਪ੍ਰਬੰਧਨ ਐਕਟ ਤਹਿਤ ਦੋ ਵੱਖ ਵੱਖ ਜਗਾਹ ਐਫਆਈਆਰਜ਼ ਦਰਜ ਹੋਈਆਂ ਸਨ।ਵਕੀਲ ਰਵੀ ਜੋਸ਼ੀ ਵਲੋਂ ਅਦਾਲਤ ‘ਚ ਪੀਆਈਐਲ ਪਾਉਣ ਤੋਂ ਬਾਅਦ ਪੁਲਿਸ ਨੇ ਐਫਆਈਆਰਜ਼ ‘ਚ ਆਰਮਜ਼ ਐਕਟ ਦੀਆਂ ਧਾਰਵਾਂ ਵੀ ਦਰਜ ਕਰ ਲਈਆਂ ਸਨ। ਸਿੱਧੂ ਖਿਲਾਫ ਲੱਗੀਆਂ ਦੋਨੋਂ ਧਾਰਾਵਾਂ ਗੈਰਜ਼ਮਾਨਤੀ ਹਨ।ਪਰ ਪੁਲਿਸ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਹੋਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਨੂੰ ਗ੍ਰਿਫਤਾਰ ਕਰਨ ‘ਚ ਅਸਮਰਥ ਹੈ।

ਪੁਲਿਸ ਦਾਅਵਾ ਕਰ ਰਹੀ ਹੈ ਕਿ ਉਹ ਸਿੱਧੂ ਨੂੰ ਕਾਬੂ ਕਰਨ ਲਈ ਛਾਪੇਮਾਰੀ ਵੀ ਕਰ ਰਹੀ ਹੈ ਪਰ ਸਿੱਧੂ ਹਾਲੇ ਤੱਕ ਪੁਲਿਸ ਗ੍ਰਿਫਤ ਤੋਂ ਦੂਰ ਹੀ ਹੈ। ਪਿਛਲੇ ਹਫਤੇ ਸਿੱਧੂ ਮੂਸੇਵਾਲਾ ਨੂੰ ਨਾਭਾ ਵਿੱਚ ਗੱਡੀ ਦੇ ਸ਼ੀਸ਼ੇ ਕਾਲੇ ਹੋਣ ਕਾਰਨ ਰੋਕਿਆ ਗਿਆ ਸੀ ਪਰ ਉਸ ਨੂੰ ਚਲਾਨ ਕੱਟਣ ਤੋਂ ਬਾਅਦ ਛੱਡ ਦਿੱਤਾ ਗਿਆ। ਉਸ ਤੋਂ ਬਾਅਦ ਉਸ ਨੂੰ ਬਾਰਾਂ ਜੂਨ ਨੂੰ ਬਰਨਾਲਾ ਦੇ ਵਿੱਚ ਐਸਪੀ ਰੁਪਿੰਦਰ ਭਾਰਦਵਾਜ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿੱਥੇ ਸਿੱਧੂ ਮੂਸੇਵਾਲਾ ਅੱਜ ਪੇਸ਼ ਨਹੀਂ ਹੋਇਆ।

Leave a Reply

Your email address will not be published. Required fields are marked *