ਭਾਰਤੀ ਅੰਬੈਸੀ ਵੱਲੋਂ ਕੀਵ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਰੇਲਵੇ ਸਟੇਸ਼ਨ ਪੁੱਜਣ ਦੀ ਸਲਾਹ

ਨਵੀਂ ਦਿੱਲੀ: ਯੂਕਰੇਨ ਵਿੱਚ ਭਾਰਤੀ ਅੰਬੈਸੀ ਨੇ ਕੀਵ ਵਿਚ ਫਸੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨੀਅਨ ਰਾਜਧਾਨੀ ਦੇ ਰੇਲਵੇ ਸਟੇਸ਼ਨ ਪੁੱਜਣ ਦੀ ਸਲਾਹ ਦਿੱਤੀ ਹੈ। ਅੰਬੈਸੀ ਨੇ ਇਕ ਟਵੀਟ ਵਿੱਚ ਕਿਹਾ ਕਿ ਕੀਵ ਵਿੱਚ ਲੱਗਾ ਹਫਤਾਵਾਰੀ ਕਰਫਿਊ ਖ਼ਤਮ ਕਰ ਦਿੱਤਾ ਗਿਆ ਹੈ ਤੇ ਭਾਰਤੀ ਵਿਦਿਆਰਥੀ ਸ਼ਹਿਰ ਤੋਂ ਬਾਹਰ ਨਿਕਲਣ ਤੇ ਯੂਕਰੇਨ ਦੇ ਪੱਛਮੀ ਹਿੱਸੇ ਵੱਲ ਅਗਲੇਰੇ ਸਫ਼ਰ ਲਈ ਰੇਲਵੇ ਸਟੇਸ਼ਨ ਜਾ ਸਕਦੇ ਹਨ। ਸਟੇਸ਼ਨ ’ਤੇ ਯੂਕਰੇਨ ਰੇਲਵੇ ਨੇ ਵਿਸ਼ੇਸ਼ ਟਰੇਨਾਂ ਦਾ ਪ੍ਰਬੰਧ ਕੀਤਾ ਹੈ।
ਇਸ ਦੌਰਾਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਅਪਰੇਸ਼ਨ ਗੰਗਾ ਤਹਿਤ ਛੇਵੀਂ ਉਡਾਣ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਗਈ ਹੈ।