ਫੜਾਂ ਮਾਰਦੇ ਨਾਟੋ ਨੇ ਰੂਸੀ ਤਾਕਤ ਅੱਗੇ ਗੋਡੇ ਟੇਕੇ: ਯੂਕਰੇਨੀ ਵਿਦੇਸ਼ ਮੰਤਰੀ

ਯੂਕਰੇਨ: ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਅੱਜ ਨਾਟੋ ਦੇ ਮੈਂਬਰਾਂ ਵੱਲੋਂ ਯੂਕਰੇਨ ਉੱਤੇ ਨੋ-ਫਲਾਈ ਜ਼ੋਨ ਲਾਗੂ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਨਾਟੋ ਗਠਜੋੜ ਉੱਤੇ ਰੂਸੀ ਦਬਾਅ ਅੱਗੇ ਝੁਕਣ ਦਾ ਦੋਸ਼ ਲਾਇਆ ਹੈ। ਸ੍ਰੀ ਕੁਲੇਬਾ ਨੇ ਕਿਹਾ ਕਿ ਨਾਟੋ ਉਹ ਤਾਕਤ ਨਹੀਂ ਰਹੀ, ਜਿਸ ਦੀ ਯੂਕਰੇਨੀਅਨਾਂ ਨੇ ਕਲਪਨਾ ਕੀਤੀ ਸੀ। ਯੂਕਰੇਨੀ ਟੈਲੀਵਿਜ਼ਨ ‘ਤੇ ਉਨ੍ਹਾਂ ਕਿਹਾ ਕਿ ਉਹ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪਰ ਇਹ ਤਾਂ ਹੀ ਸੰਭਵ ਹੈ ਜੇ  ਗੱਲਬਾਤ ਸਾਰਥਕ ਹੋਵੇ।

Leave a Reply

Your email address will not be published. Required fields are marked *