ਬਠਿੰਡਾ: ਪੁਲੀਸ ਵਰਦੀਧਾਰੀਆਂ ਨੇ ਹੋਟਲ ’ਚ ਠਹਿਰੇ ਵਿਅਕਤੀਆਂ ਤੋਂ 42 ਲੱਖ ਰੁਪਏ ਖੋਹੇ

ਬਠਿੰਡਾ: ਅੱਜ ਸਵੇਰੇ ਇਥੇ ਪੁਲੀਸ ਦੀ ਵਰਦੀ ਵਿੱਚ ਆਏ ਦੋ ਨੌਜਵਾਨ ਹੋਟਲ ਵਿੱਚ ਰੁਕੇ ਵਿਅਕਤੀਆਂ ਤੋਂ 42 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਫਿਲਹਾਲ ਸਿਵਲ ਲਾਈਨ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਗੋਬਿੰਦ ਐਨਕਲੇਵ ਪਟਿਆਲਾ ਅਤੇ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜਰਮਨ ਕਲੋਨੀ ਫਰੀਦਕੋਟ ਇਥੇ ਹਨੂੰਮਾਨ ਚੌਕ ਨੇੜੇ ਹੋਟਲ ਵਿੱਚ ਠਹਿਰੇ ਸਨ। ਉਨ੍ਹਾਂ ਕੋਲ 42 ਲੱਖ ਰੁਪਏ ਸਨ ਜਿਹੜੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਨੂੰ ਵਿਦੇਸ਼ ਭੇਜਣ ਲਈ ਅਦਾ ਕਰਨੇ ਸਨ। ਉਨ੍ਹਾਂ ਦੇ ਗੁਆਂਢੀ ਕਮਰੇ ਵਿੱਚ ਏਜੰਟ ਵੀ ਸੀ।

ਅੱਜ ਸਵੇਰੇ ਤੜਕੇ 5 ਵਜੇ ਦੇ ਕਰੀਬ ਪੁਲੀਸ ਦੀ ਵਰਦੀ ਵਿੱਚ ਦੋ ਅਣਪਛਾਤੇ ਵਿਅਕਤੀ (ਜੋ ਆਪਣੇ ਆਪ ਨੂੰ ਸੀਆਈਏ ਸਟਾਫ਼ ਬਠਿੰਡਾ ਦਾ ਮੁਲਾਜ਼ਮ ਦੱਸਦੇ ਸਨ), ਉਨ੍ਹਾਂ ਦੇ ਕਮਰੇ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਫਿਰ ਉਨ੍ਹਾਂ ਨੂੰ ਆਪਣੀ ਕਾਰ ਵਿਚ ਬਿਠਾ ਕੇ ਇਥੋਂ ਚਲੇ ਗਏ। ਜਦੋਂ ਉਹ ਪਿੰਡ ਬਹਿਮਣ ਦੀਵਾਨਾ ਥਾਣਾ ਸਦਰ ਬਠਿੰਡਾ ਨੇੜੇ ਪਹੁੰਚੇ ਤਾਂ ਅਣਪਛਾਤੇ ਵਿਅਕਤੀ ਉਨ੍ਹਾਂ ਕੋਲੋਂ 42 ਲੱਖ ਰੁਪਏ ਖੋਹ ਕੇ ਕੇ ਕਾਰ ਫ਼ਰਾਰ ਹੋ ਗਏ।

Leave a Reply

Your email address will not be published. Required fields are marked *