ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਸਲਮਾਨ ਤੇ ਸੱਤ ਹੋਰਾਂ ਖ਼ਿਲਾਫ਼ ਅਦਾਲਤ ਵਿੱਚ ਸ਼ਿਕਾਇਤ

ਮੁਜ਼ੱਫਰਪੁਰ (ਬਿਹਾਰ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਅੱਜ ਇੱਥੇ ਸਥਾਨਕ ਅਦਾਲਤ ਵਿੱਚ ਇੱਕ ਵਕੀਲ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਸਣੇ ਅੱਠ ਜਣਿਆਂ ਖ਼ਿਲਾਫ਼ ਫੌਜਦਾਰੀ ਸ਼ਿਕਾਇਤ ਦਾਇਰ ਕੀਤੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 3 ਜੁਲਾਈ ਲਈ ਨਿਰਧਾਰਿਤ ਕੀਤੀ ਹੈ।

ਚੀਫ ਜੁਡੀਸ਼ਲ ਮੈਜਿਸਟ੍ਰੇਟ ਐਡਵੋਕੇਟ ਸੁਧੀਰ ਕੁਮਾਰ ਓਝਾ ਦੀ ਅਦਾਲਤ ਵਿੱਚ ਦਾਇਰ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਅਾ ਹੈ ਕਿ ਇਨ੍ਹਾਂ ਅੱਠ ਜਣਿਆਂ ਨੇ ਸਾਜ਼ਿਸ਼ ਤਹਿਤ ਸੁਸ਼ਾਂਤ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਇਸ ਸ਼ਿਕਾਇਤ ਵਿੱਚ ਸਲਮਾਨ ਖਾਨ ਅਤੇ ਕਰਨ ਜੌਹਰ ਤੋਂ ਇਲਾਵਾ ਆਦਿੱਤਿਆ ਚੋਪੜਾ, ਸਾਜਿਦ ਨਾਡਿਆਡਵਾਲਾ, ਸੰਜੇ ਲੀਲਾ ਭੰਸਾਲੀ, ਭੂਸ਼ਨ ਕੁਮਾਰ, ਏਕਤਾ ਕਪੂਰ ਅਤੇ ਨਿਰਦੇਸ਼ਕ ਦਿਨੇਸ਼ ਦੇ ਨਾਂ ਸ਼ਾਮਲ ਹਨ। ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਸਾਜ਼ਿਸ਼ ਤਹਿਤ ਸੁਸ਼ਾਂਤ ਦੀਆਂ ਫਿਲਮਾਂ ਰਿਲੀਜ਼ ਨਹੀਂ ਹੋਣ ਦਿੱਤੀਆਂ ਅਤੇ ਇਨ੍ਹਾਂ ਲੋਕਾਂ ਕਾਰਨ ਹੀ ਅਦਾਕਾਰ ਨੂੰ ਫਿਲਮਾਂ ਸਬੰਧੀ ਸਮਾਗਮਾਂ ਵਿੱਚ ਬੁਲਾਇਅਾ ਨਹੀਂ ਜਾਂਦਾ ਸੀ। ਇਹ ਸ਼ਿਕਾਇਤ ਧਾਰਾ 306, 109, 504 ਅਤੇ 506 ਅਧੀਨ ਦਾਇਰ ਕੀਤੀ ਗਈ ਹੈ ਅਤੇ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਗਵਾਹ ਵਜੋਂ ਸ਼ਾਮਲ ਕੀਤਾ ਗਿਆ ਹੈ। -ਆਈਏਐੱਨਐੱਸ

ਸੁਸ਼ਾਂਤ ਦੇ ਮਾਨਸਿਕ ਤਣਾਅ ਦੇ ਕਾਰਨ ਨਹੀਂ ਪਤਾ: ਪਿਤਾ

ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ, ਜਿਸ ਨੇ 14 ਜੂਨ ਨੂੰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿੱਚ ਖ਼ੁਦਕੁਸ਼ੀ ਕਰ ਲਈ ਸੀ, ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਊਨ੍ਹਾਂ ਨੂੰ ਜਾਂ ਊਨ੍ਹਾਂ ਦੇ ਪਰਿਵਾਰ ਦੇ ਬਾਕੀ ਜੀਆਂ ਨੂੰ ਅਦਾਕਾਰ ਦੇ ਮਾਨਸਿਕ ਤਣਾਅ ਦੇ ਕਾਰਨ ਬਾਰੇ ਕੁਝ ਪਤਾ ਨਹੀਂ। ਪੁਲੀਸ ਨੇ ਦੱਸਿਆ ਕਿ ਹੁਣ ਤੱਕ ਅਦਾਕਾਰ ਦੇ ਪਿਤਾ ਕੇ.ਕੇ. ਸਿੰਘ ਅਤੇ ਦੋ ਭੈਣਾਂ, ਕੇਅਰਟੇਕਰ ਅਤੇ ਮੈਨੇਜਰਾਂ ਸਣੇ ਕੁੱਲ ਨੌਂ ਜਣਿਆਂ ਦੇ ਬਿਆਨ ਦਰਜ ਕੀਤੇ ਗਏ ਹਨ। ਪੁਲੀਸ ਵਲੋਂ ਸੁਸ਼ਾਂਤ ਦੇ ਕੰਮਕਾਜੀ ਸਬੰਧਾਂ, ਵਿੱਤੀ ਹਾਲਤ ਤੇ ਕਾਰੋਬਾਰੀ ਹਿੱਸੇਦਾਰੀਆਂ ਬਾਰੇ ਪਤਾ ਲਾਇਅਾ ਜਾ ਰਿਹਾ ਹੈ। ਸੁਸ਼ਾਂਤ ਵੱਲੋਂ ਕੋਈ ਖ਼ੁਦਕੁਸ਼ੀ ਨੋਟ ਨਾ ਛੱਡੇ ਜਾਣ ਕਾਰਨ ਪੁਲੀਸ ਵੱਲੋਂ ਕੇਸ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅਦਾਕਾਰਾ ਕ੍ਰਿਤੀ ਸੈਨਨ, ਜੋ ਸੁਸ਼ਾਂਤ ਦੀ ਕਰੀਬੀ ਦੋਸਤ ਸੀ, ਨੇ ਇੰਸਟਾਗ੍ਰਾਮ ’ਤੇ ਪਾਈ ਲੰਬੀ ਪੋਸਟ ਵਿੱਚ ਅਦਾਕਾਰ ਦੀ ਮੌਤ ਸਬੰਧੀ ਲਾਏ ਜਾ ਰਹੇ ਅੰਦਾਜ਼ਿਆਂ, ਸਾਥੀ ਕਲਾਕਾਰਾਂ ਦੀ ਕੀਤੀ ਜਾ ਰਹੀ ਖਿਚਾਈ ਅਤੇ ਕਈਆਂ ’ਤੇ ਮੜ੍ਹੇ ਜਾ ਰਹੇ ਦੋਸ਼ਾਂ ਦੀ ਕਰੜੀ ਨਿੰਦਾ ਕੀਤੀ ਹੈ। -ਪੀਟੀਆਈ

ਸੁਸ਼ਾਂਤ ਬਾਰੇ ਆਨਲਾਈਨ ਸਰਚ ’ਚ 1400 ਫ਼ੀਸਦ ਵਾਧਾ

ਨਵੀਂ ਦਿੱਲੀ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਅਚਾਨਕ ਹੋਈ ਮੌਤ ਮਗਰੋਂ ਊਸ ਸਬੰਧੀ ਆਨਲਾਈਨ ਸਰਚ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਊਸ ਦੀ 14 ਜੂਨ ਨੂੰ ਹੋਈ ਮੌਤ ਤੋਂ ਬਾਅਦ ਅਦਾਕਾਰ ਸਬੰਧੀ ਆਨਲਾਈਨ ਸਰਚ ਵਿੱਚ 1,416 ਫੀਸਦ ਵਾਧਾ ਹੋਇਆ ਹੈ। ਸੁਸ਼ਾਂਤ ਦੇ ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਭਾਵਨਾਵਾਂ ਬਿਆਨ ਕੀਤੀਆਂ ਅਤੇ ਅਦਾਕਾਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਕਾਰਨਾਂ ਪ੍ਰਤੀ ਗੁੱਸਾ ਤੇ ਰੋਸ ਪ੍ਰਗਟਾਇਆ। ਇਸੇ ਦੌਰਾਨ ਟਵਿੱਟਰ ’ਤੇ ਸੁਸ਼ਾਂਤ ਲਈ ਨਿਆਂ ਮੁਹਿੰਮ ਸ਼ੁਰੂੁ ਹੋਈ ਹੈ, ਜਿਸ ਵਿੱਚ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਅਦਾਕਾਰ ਬਾਲੀਵੁੱਡ ਦੀ ਸਿਆਸਤ ਦੀ ਸ਼ਿਕਾਰ ਹੋਇਅਾ ਹੈ। ਦੂਜੇ ਪਾਸੇ, ਕਰਨ ਜੌਹਰ ਦਾ ਬਾਈਕਾਟ ਕਰਨ ਦੀ ਮੁਹਿੰਮ ਚੱਲੀ ਹੈ, ਜਿਸ ਵਿੱਚ ਫਿਲਮਸਾਜ਼ ’ਤੇ ਕੇਵਲ ਫਿਲਮੀ ਪਿਛੋਕੜ ਵਾਲਿਆਂ ਨੂੰ ਮੌਕੇ ਦੇਣ ਦੇ ਦੋਸ਼ ਲਾਏ ਗੲੇ ਹਨ।

Leave a Reply

Your email address will not be published. Required fields are marked *