ਅਮਰੀਕਾ ਨੇ 59 ਪੰਜਾਬੀਆਂ ਸਣੇ 106 ਭਾਰਤੀ ਡਿਪੋਰਟ ਕੀਤੇ

ਜਲੰਧਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗੈਰ ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੀ ਜਿਹੜੀ ਮੁਹਿੰਮ ਚਲਾਈ ਹੋਈ ਹੈ, ਇਸੇ ਤਹਿਤ ਪੰਜਾਬ ਤੇ ਹਰਿਆਣਾ ਦੇ 106 ਜਣਿਆਂ ਨੂੰ ਡਿਪੋਰਟ ਕਰ ਦਿੱਤਾ ਹੈ, ਜਿਹੜੇ ਅਮਰੀਕਾ ਵਿੱਚ ਕਈ-ਕਈ ਸਾਲਾਂ ਤੋਂ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਡਿਪੋਰਟ ਕੀਤੇ ਗਏ 106 ਭਾਰਤੀਆਂ ਵਿੱਚ 59 ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਵਿੱਚ ਪਰਵਾਸੀਆਂ ਦਾ ਗੜ੍ਹ ਕਹੇ ਜਾਂਦੇ ਦੋਆਬੇ ਦੇ ਵੀ 34 ਜਣੇ ਸ਼ਾਮਲ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ।ਇੰਨ੍ਹਾਂ ਮੁੰਡਿਆ ਦਾ ਜਹਾਜ਼ ਲੰਘੀ ਰਾਤ ਸ੍ਰੀ ਅੰਮ੍ਰਿਤਸਰ ਦੇ ਹਵਾਈ ਅੱਡੇ `ਤੇ ਉਤਰਿਆ ਸੀ। ਡਿਪੋਰਟ ਹੋ ਕੇ ਆਉਣ ਵਾਲਿਆਂ ਵਿੱਚ 8 ਜਲੰਧਰ ਦੇ, 15 ਹੁਸ਼ਿਆਰਪੁਰ ਦੇ ਤੇ 11 ਜਣੇ ਕਪੂਰਥਲਾ ਦੇ ਹਨ। ਕਈ ਸਾਲਾਂ ਤੋਂ ਇਹ ਮੁੰਡੇ ਉਥੇ ਰਹਿ ਰਹੇ ਸਨ ਪਰ ਪੱਕੇ ਨਹੀਂ ਸੀ ਹੋਏ। ਅਮਰੀਕੀ ਸਦਰ ਡੋਨਲਡ ਟਰੰਪ ਨੇ ਆਪਣੇ ਦੇਸ਼ ਵਿੱਚ `ਰਾਸ਼ਟਰਵਾਦ` ਦੇ ਨਾਂ ’ਚਲਾਈ ਗਈ ਮੁਹਿੰਮ ਚਲਾਈ ਹੋਈ ਹੈ। ਅਮਰੀਕਾ ਵਿੱਚ ਵਸੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ ਜਿਹੜੇ ਗੈਰ ਕਾਨੂੰਨੀ ਤੌਰ ’ਤੇ ਰਹਿ ਰਹੇ ਹਨ।

Leave a Reply

Your email address will not be published. Required fields are marked *