ਤੇਲ ਸੋਧਕ ਕਾਰਖਾਨੇ ‘ਚ ਧਮਾਕੇ ਦੌਰਾਨ 110 ਜਣਿਆਂ ਦੀ ਮੌਤ

ਓਵੇਰੀ : ਨਾਈਜੀਰੀਆ ਵਿੱਚ ਇੱਕ ਗ਼ੈਰ-ਕਾਨੂੰਨੀ ਤੇਲ ਸੋਧਕ ਕਾਰਖਾਨੇ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 110 ਲੋਕਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਲੋਕ ਇੰਨੇ ਬੁਰੀ ਤਰ੍ਹਾਂ ਸੜ ਗਏ ਹਨ ਕਿ ਉਨ੍ਹਾਂ ਦੀ ਪਛਾਣ ਕਰਨੀ ਵੀ ਅਸੰਭਵ ਹੋ ਰਹੀ ਹੈ। ਇਹ ਧਮਾਕਾ ਸ਼ੁੱਕਰਵਾਰ ਨੂੰ ਏਮੋ ਸੂਬੇ ‘ਚ ਹੋਇਆ। ਓਹਾਜੀ-ਏਗਬੇਮਾ ਸਥਾਨਕ ਸਰਕਾਰ ਖੇਤਰ ਦੇ ਪ੍ਰਧਾਨ ਮਾਰਸੇਲ ਅਮਾਦੀਓਹਾ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮੰਗਲਵਾਰ ਨੂੰ ਅਧਿਕਾਰੀਆਂ ਵੱਲੋਂ ਰਿਸ਼ਤੇਦਾਰਾਂ ਦੀ ਗ਼ੈਰ-ਮੌਜੂਦਗੀ ‘ਚ 50 ਲੋਕਾਂ ਨੂੰ ਜੰਗਲ ‘ਚ ਦਫਨਾ ਦਿੱਤਾ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਪੱਛਮੀ ਅਫਰੀਕੀ ਦੇਸ਼ ਵਿੱਚ ਬਣੀਆਂ ਅਜਿਹੀਆਂ ਗੈਰ-ਕਾਨੂੰਨੀ ਤੇਲ ਰਿਫਾਇਨਰੀਆਂ ਹਰ ਥਾਂ ਮੌਜੂਦ ਹਨ। ਇੱਥੋਂ ਕੱਚੇ ਤੇਲ ਦੇ ਭੰਡਾਰ ਆਸਾਨੀ ਨਾਲ ਚੋਰੀ ਹੋ ਜਾਂਦੇ ਹਨ। ਅਮਾਦੀਓਹਾ ਨੇ ਅੱਗੇ ਦੱਸਿਆ ਕਿ ਇਹ ਰਿਫਾਇਨਰੀ ਜੰਗਲ ਦੇ ਵਿਚਕਾਰ ਸਥਿਤ ਸੀ, ਜਿਸ ਕਾਰਨ ਸਾਡੇ ਕੋਲ ਰਿਫਾਇਨਰੀ ਸਬੰਧੀ ਬਹੁਤ ਘੱਟ ਜਾਣਕਾਰੀ ਹੈ।

Leave a Reply

Your email address will not be published. Required fields are marked *