ਮਿੰਨੀ ਕਹਾਣੀ : ਦਹੇਜ -ਗੁਰਪ੍ਰੀਤ ਸਿੰਘ ਭੱਟੀ ਵਕੀਲ

ਕੁਲਰਾਜ ਨੇ ਆਪਣੀ ਬੇਟੀ ਸਪਨਾ ਨੂੰ   ਬੁਹਤ ਵਧੀਆ ਸੰਸਕਾਰ ਦਿੱਤੇ ਤੇ ਓਹ ਪੜ੍ਹਾਈ ਵਿਚ ਹੋਸ਼ਿਆਰ ਸੀ । ਓਹ ਇਕ ਬੈਂਕ ਪ੍ਰਾਈਵੇਟ ਬੈਂਕ ਵਿਚ ਨੌਕਰੀ ਕਰਨ ਲੱਗ ਪਈ । ਕੁਲਰਾਜ ਨੇ ਸਪਨਾ ਦੀ ਪੜ੍ਹਾਈ ਲਿਖਾਈ ਤੇ ਸਾਰੀ ਜਮਾ ਪੂੰਜੀ ਖਰਚ ਦਿੱਤੀ । ਸਪਨਾ  ਦੇ ਰਿਸ਼ਤੇ ਵਾਰੇ ਗੱਲ ਚੱਲੀ ਤਾਂ ਸਪਨਾ ਅਤੇ ਮੁੰਡੇ ਨੇ ਇਕ ਦੂਜੇ ਨੂੰ ਪਸੰਦ ਕਰ ਲਿਆ,ਬਾਕੀ ਦੀ ਗੱਲਬਾਤ ਕਰਨ ਲਈ ਕੁਲਰਾਜ ਅਤੇ ਉਸਦੀ ਘਰਵਾਲੀ ਮੁੰਡੇ ਵਾਲਿਆ ਦੇ ਘਰ ਗਏ। ਮੁੰਡਾ ਅਤੇ ਉਸਦੇ ਮਾਂ ਬਾਪ ਸਾਰਿਆ ਨੇ ਕੁਲਰਾਜ ਨਾਲ ਗੱਲ ਬਾਤ ਸ਼ੁਰੂ ਕੀਤੀ। ਕੁਲਰਾਜ ਨੇ ਦਾਜ ਦਹੇਜ ਵਾਰੇ ਪੁੱਛਿਆ ਮੁੰਡੇ ਤੇ ਉਸ ਦੇ ਮਾਪਿਆਂ ਨੇ ਸਾਫ ਮਨਾ ਕਰ ਦਿੱਤਾ । ਕੁਲਰਾਜ ਖੁਸ਼ ਹੋਇਆ ਕਿ ਕੁੜੀ ਦੇ ਸਹੁਰੇ ਵਧੀਆ ਸੋਚ ਦੇ ਮਾਲਕ ਹਨ। ਐਨੇ ਨੂੰ ਮੁੰਡੇ ਦੀ ਮਾਂ ਬੋਲੀ ਕਿ ਦਾਜ ਤਾਂ ਅਸੀ ਕੁਝ ਨਹੀਂ ਲੈਣਾ ਆਓ ਤੁਹਾਨੂੰ ਸਾਡਾ ਨਵਾਂ ਘਰ ਦਿਖਾਉਂਦੀ ਹੈ ,ਜਿੱਥੇ ਵਿਆਹ ਤੋਂ ਬਾਅਦ ਅਸੀ ਰਹਿਣਾ ਹੈ। ਕੋਠੀ ਬੁਹਤ ਵਧੀਆ ਸੀ ਪਰ ਸੀ ਖਾਲੀ, ਕੋਈ ਸਮਾਂਨ ਨਹੀਂ ਸੀ। ਮੁੰਡੇ ਦੀ ਮਾਂ ਨੇ ਕਿਹਾ ਕਿ ਤੁਹਾਡੀ ਕੁੜੀ ਨੇ ਵਿਆਹ ਤੀ ਬਾਅਦ ਐਥੇ ਰਹਿਣਾ ਹੈ ਤੇ ਜੌ ਕੁਝ ਤੁਸੀ ਉਸ ਨੂੰ ਦੇਣ ਦੇ ਇਸ਼ੁਕ ਹੋ ਦੇ ਸਕਦੇ ਹੋ ,ਘਰ ਅਸੀ ਬਣਾ ਦਿੱਤਾ ਹੈ ਮੁੰਡੇ ਲਈ ਬਾਕੀ ਤੁਸੀ ਘਰ ਦਾ ਸਮਾਨ ਦੇ ਦੇਣਾ  ਆਪਣੀ ਕੁੜੀ ਲਈ, ਪਰ ਸਾਨੂੰ ਕੋਈ ਦਾਜ ਨਹੀਂ ਚਾਹੀਦਾ । ਕੁਲਰਾਜ ਨੇ ਰਿਸ਼ਤੇ ਲਈ ਮਨਾ ਕਰ ਦਿੱਤਾ, ਕਿਓਂ ਕਿ ਓਹ ਜਾਣ ਗਿਆ ਵੀ ਕਿ ਇਹ ਮੁੰਡੇ ਦਾ ਵਿਆਹ ਨਹੀਂ ਸੌਦਾ ਕਰਨਾ ਚਾਹੁੰਦੇ  ਹਨ। ਫਿਰ ਮੁੰਡੇ ਵਾਲਿਆ ਨੇ ਕਿਸੇ ਹੋਰ ਦਾਜ(ਸਮਾਨ) ਦੇਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ। ਕੁਲਰਾਜ ਨੇ ਚੰਗੇ ਬੰਦਿਆ ਦੀ ਭਾਲ ਸ਼ੁਰੂ ਕਰ ਦਿੱਤੀ ਜੌ  ਦਹੇਜ਼ ਕਿਸੇ ਵੀ ਤਰੀਕੇ ਨਾਲ ਨਾ ਮੰਗਦੇ ਹੋਣ। ਕੁਲਰਾਜ ਅੱਜ ਕੱਲ ਦੇ ਲੋਕਾਂ  ਦੇ ਦਹੇਜ ਮੰਗਣ ਦੇ ਨਵੇਂ ਤਰੀਕੇ ਤੋ ਹੈਰਾਨ ਸੀ। 
ਗੁਰਪ੍ਰੀਤ ਸਿੰਘ ਭੱਟੀ ਵਕੀਲ, ਸਿਵਿਲ ਕੋਰਟ ਦਸੂਹਾਮੋਬਾਈਲ 9465925700

Leave a Reply

Your email address will not be published. Required fields are marked *