ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ “ਗੁਰ-ਸਿੱਖ” ਰੀਲੀਜ਼

ਪਟਿਆਲਾ – ਵੀਹਵੀਂ ਸਦੀ ਦੇ ਮਹਾਨ ਪੰਜਾਬੀ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ ਉਪਰ ਆਧਾਰਿਤ ਵੀਡੀਓ “ਗੁਰ-ਸਿੱਖ’ ,ਅੱਜ ਕਰਨਲ ਐਮ. ਐੱਸ ਬਰਨਾਲਾ ਵਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਰੀਲੀਜ਼ ਕੀਤੀ ਗਈ।ਦਿੱਲੀ ਦੀ ਮਿਊਜਿਕ ਕੰਪਨੀ ਜੀ. ਐਮ. ਆਈ. ਡਿਜ਼ੀਟਲ ਵਲੋਂ ਤਿਆਰ ਕੀਤੇ ਇਸ ਕਾਵਿ ਰਚਨਾ,ਡਿਵੋਸ਼ਨਲ ਮਿਊਜੀਕਲ ਪ੍ਰੋਜੈਕਟ ਨੂੰ ਡਾ ਜਗਮੇਲ ਸਿੰਘ ਭਾਠੂਆਂ ਵਲੋਂ ਗਾਇਨ ਕੀਤਾ ਗਿਆ ਹੈ,ਸੰਗੀਤ ਬਲਵਿੰਦਰ ਆਸੀ ਵਲੋਂ ਅਤੇ ਇਸ ਦੀ ਵਿਆਖਿਆ ਉੱਘੀ ਐਂਕਰ ਈਮਨਪ੍ਰੀਤ ਵਲੋਂ ਕੀਤੀ ਗਈ ਹੈ। ਭਾਈ ਕਾਹਨ ਸਿੰਘ ਨਾਭਾ ਦੇ ਵਾਰਿਸ ਮੇਜਰ ਏ ਪੀ ਸਿੰਘ ਨੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਨੇ ਕਿਹਾ ਕਿ ਜਲਦੀ ਹੀ ਭਾਈ ਕਾਹਨ ਸਿੰਘ ਨਾਭਾ ਦੀਆਂ ਸਿੱਖ ਸਿਧਾਂਤਾਂ ਦੀ ਵਿਆਖਿਆ ਨਾਲ ਸੰਬੰਧਿਤ ਚੋਣਵੀਆਂ ਕਾਵਿ ਰਚਨਾਵਾਂ ਨੂੰ ਇਕ ਪੁਸਤਕ ਦੇ ਰੂਪ ਵਿਚ ਵੀ ਪੇਸ਼ ਕੀਤਾ ਜਾਵੇਗਾ।ਇਸ ਮੌਕੇ ਕਰਨਲ ਬਰਨਾਲਾ ਤੋਂ ਇਲਾਵਾ ਡਾ ਜਗਮੇਲ ਭਾਠੂਆਂ,ਐਂਕਰ ਈਮਨਪ੍ਰੀਤ,ਅਤੇ ਡਾ ਰਵਿੰਦਰ ਕੌਰ ਰਵੀ ਹਾਜ਼ਿਰ ਸਨ ।

Leave a Reply

Your email address will not be published. Required fields are marked *