ਸਮਾਜ ਉਪਰ ਮਾਰੂ ਤੇ ਘਾਤਕ ਪ੍ਰਭਾਵ ਪਾਉਂਣ ਵਾਲੀਆਂ ਗੇਮਾਂ ਉਪਰ ਵੀ ਲੱਗੇ ਪਾਬੰਧੀ-ਸੰਜੀਵਨ

ਚੰਡੀਗੜ- ਆਪਣੇ ਮੁਲਕ, ਆਪਣੇ ਸੂਬੇ, ਆਪਣੀ ਸਰਜ਼ਮੀਨ ਤੇ ਆਪਣੇ ਖੁੱਦ ਦੇ ਅਣਖ ਤੇ ਸਵੈਮਾਨ ਤੋਂ ਵੱਧਕੇ ਕੁੱਝ ਵੀ ਨਹੀਂ ਹੈ।ਜੇ ਗੁਆਂਢੀ ਸ਼ਰੀਕ ਬਣਕੇ ਅੱਖਾਂ ਵਿਖਾਵੇ ਤਾਂ ਉਸ ਨਾਲ ਹਰ ਕਿਸਮ ਦੇ ਸਬੰਧ ਤੋੜਣ ਵਿਚ ਕੋਈ ਵੀ ਬੁਰਾਈ ਨਹੀਂ ਹੈ।ਸਾਨੂੰ ਆਤਮ ਨਿਰਭਰ ਹੋਣ ਲਈ ਗੰਭੀਰ ਤੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ।ਜੇ ਅਸੀ ਭਾਰਤੀ ਚਾਹੀਏ ਤਾਂ ਆਪਣੇ ਬਲਬੂਤੇ ਬੁੰਲਦੀਆਂ ਦੀ ਹਰ ਮੰਜ਼ਿਲ ਸਰ ਕਰ ਸਕਦੇ ਹਨ।ਕਿਉਂਕਿ ਸਾਡਾ ਮੁਲਕ ਨੌਜਵਾਨਾਂ ਦਾ ਮੁਲਕ ਹੈ।ਇਹ ਵਿਚਾਰ ਨਾਟਕਕਾਰ ਤੇ ਨਾਟ-ਨਿਰੇਦਸ਼ਕ ਸੰਜੀਵਨ ਸਿੰਘ ਨੇ ਭਾਰਤ ਵੱਲੋਂ ਟਿਕ-ਟੌਕ ਸਮੇਤ ਚੀਨ ਦੀਆਂ 59 ਐਪਾ ਉਪਰ ਪਾਬੰਧੀ ਲਾਉਣ ਦੇ ਪ੍ਰਤੀਕਰਮ ਵੱਜੋਂ ਪ੍ਰਗਟ ਕੀਤੇ।

        ਉਨਾਂ ਅੱਗੇ ਕਿਹਾ ਕਿ ਪਹਿਲਾਂ ਤਾਂ ‘ਸ਼ਕਤੀਮਾਨ’ ਵਰਗੇ ਸੀਰੀਅਲ ਨੇ ਸਾਡੀ ਨੌਜਵਾਨ ਪੀੜੀ ਨੂੰ ਗੁੰਮਰਾਹ ਤੇ ਹਿੰਸਕ ਕੀਤਾ। ਰਹਿੰਦੀ ਕਸਰ ‘ਬਲੂ-ਵੇਲ’ਵਰਗੀਆਂ ਗੇਮਾਂ ਨੇ ਪੂਰੀ ਕਰ ਦਿੱਤੀ।ਤੇ ਹੁਣ ‘ਪਬਜੀ’ ਵਰਗੀ ਘਾਤਕ ਗੇਮ (ਜੋ ਬੱਚਿਆਂ ਤੇ ਨੋਜਵਾਨਾਂ ਵਿਚ ਹਿੰਸਕ ਤੇ ਨਿਰਾਸ਼ਾਵਾਦੀ ਰੁੱਚੀਆਂ ਪੈਦਾ ਕਰ ਰਹੀ ਹੈ) ਸਾਡੇ ਉਪਰ ਆਪਣੀ ਪਕੜ ਤੇ ਜਕੜ ਮਜਬੂਤ ਕਰ ਚੁੱਕੀ ਹੈ।ਦੇਸ਼ ਅਤੇ ਸਮਾਜ ਉਪਰ ਮਾਰੂ, ਘਾਤਕ ਤੇ ਨਿਰਾਸ਼ਾਵਾਦੀ ਪ੍ਰਭਾਵ ਪਾਉਂਣ ਵਾਲੀ ‘ਪਬਜੀ’ ਗੇਮ ਉਪਰ ਵੀ ਪਾਬੰਧੀ ਲੱਗਣੀ ਚਾਹੀਦੀ ਹੈ।ਤਾਂ ਜੋ ਸਾਡਾ ਮੁਲਕ ਮਿੱਥੇ ਨਿਸ਼ਾਨਿਆ ਤੇ ਟਿੱਚਿਆਂ ਤੋਂ ਥਿੜਕ ਨਾ ਸਕੇ।

Leave a Reply

Your email address will not be published. Required fields are marked *