ਅਮਰੀਕਾ ਤੇ ਦੱਖਣੀ ਅਫਰੀਕਾ ’ਚ ਕਰੋਨਾ ਦੇ ਰਿਕਾਰਡ ਨਵੇਂ ਕੇਸ

ਬਰਲਿਨ : ਅਮਰੀਕਾ ਤੇ ਦੱਖਣੀ ਅਫਰੀਕਾ ’ਚ ਲੰਘੇ ਚੌਵੀ ਘੰਟਿਆਂ ਅੰਦਰ ਪਹਿਲੀ ਵਾਰ ਕਰੋਨਾਵਾਇਰਸ ਦੇ ਰਿਕਾਰਡ ਨਵੇਂ ਕੇਸ ਸਾਹਮਣੇ ਆਏ। ਜੌਹਨਸ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਮਰੀਕਾ ’ਚ ਕਰੋਨਾਵਾਇਰਸ ਦੇ 50,700 ਨਵੇਂ ਕੇਸ ਸਾਹਮਣੇ ਆਏ ਹਨ। ਯੂਨੀਵਰਸਿਟੀ ਅਨੁਸਾਰ ਅਮਰੀਕੀ ਲੋਕਾਂ ਦੇ ਇੱਕ ਵੱਡੇ ਹਿੱਸੇ ਵੱਲੋਂ ਮਾਸਕ ਨਾ ਪਹਿਨਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਅਜਿਹੀ ਸਥਿਤੀ ਬਣੀ ਹੈ। ਕਰੋਨਾ ਦੇ ਮਰੀਜ਼ਾਂ ’ਚ ਇੱਕਦਮ ਵਾਧਾ ਹੋਣ ਕਾਰਨ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੂੰ ਬਾਰਾਂ, ਥੀਏਟਰ ਤੇ ਰੈਸਤਰਾਂ ਮੁੜ ਬੰਦ ਕਰਨ ਦਾ ਐਲਾਨ ਕਰਨਾ ਪਿਆ ਹੈ। ਅਮਰੀਕਾ ’ਚ ਇਸ ਸਮੇਂ 27 ਲੱਖ ਕਰੋਨਾ ਪੀੜਤ ਹਨ ਜਦਕਿ 1.28 ਲੱਖ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦੁਨੀਆਂ ਭਰ ’ਚ ਕਰੋਨਾ ਦੇ 1.7 ਕਰੋੜ ਤੋਂ ਵੱਧ ਕੇਸ ਹਨ ਜਦਕਿ 516,000 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਦੱਖਣੀ ਅਫਰੀਕਾ ’ਚ ਲੰਘੇ ਚੌਵੀ ਘੰਟਿਆਂ ਅੰਦਰ ਰਿਕਾਰਡ 8124 ਕੇਸ ਸਾਹਮਣੇ ਆਏ ਹਨ। ਅਫਰੀਕਾ ਮਹਾਦੀਪ ’ਚ ਇਸ ਸਮੇਂ ਕਰੋਨਾ ਦੇ 405000 ਕੇ ਸਨ। ਇਸੇ ਤਰ੍ਹਾਂ ਜਪਾਨ ਦੀ ਰਾਜਧਾਨੀ ਟੋਕੀਓ ’ਚ 107, ਦੱਖਣੀ ਕੋਰੀਆ ’ਚ 54 ਨਵੇਂ ਕੇਸ ਸਾਹਮਣੇ ਆਏ।

Leave a Reply

Your email address will not be published. Required fields are marked *