ਸਰਕਾਰ ਨੇ ਯੂਟਿਊਬ ਦੇ ਭਾਰਤੀ ਡੋਮੇਨ ਤੋਂ ਸਿੱਧੂ ਮੂਸੇਵਾਲਾ ਦਾ SYL ਗੀਤ ਹਟਵਾਇਆ
ਮਾਨਸਾ: ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕੁੱਝ ਦਿਨ ਪਹਿਲਾਂ ਰਿਲੀਜ਼ ਹੋਏ ਨਵੇਂ ਗੀਤ ਐੱਸਵਾਈਐੱਲ ਨੂੰ ਸਰਕਾਰ ਦੀ ਸ਼ਿਕਾਇਤ ਬਾਅਦ ਯੂਟਿਊਬ ਨੇ ਹਟਾ ਦਿੱਤਾ ਹੈ। ਇਸ ਨੂੰ ਵੱਡੀ ਪੱਧਰ ਉਤੇ ਲੋਕਾਂ ਅਤੇ ਨੌਜਵਾਨਾਂ ਵਲੋਂ ਪਸੰਦ ਕੀਤਾ ਗਿਆ ਸੀ ਅਤੇ ਦੁਨੀਆ ਭਰ ਦੇ ਪੰਜਾਬੀਆਂ ਵਿੱਚ ਇਸ ਗੀਤ ਦੀ ਵੱਡੀ ਦਿਲਚਸਪੀ ਬਣੀ ਹੋਈ ਹੈ। ਹੁਣ ਇਸ ਗੀਤ ਨੂੰ ਯੂਟਿਊਬ ਉਪਰੋਂ ਹਟਾ ਦਿੱਤਾ ਗਿਆ ਹੈ ਅਤੇ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਦੇ ਕਹਿਣ ਉੱਤੇ ਹੀ ਇਸ ਗੀਤ ’ਤੇ ਹਟਾਇਆ ਗਿਆ ਹੈ।