ਸਿੱਖ ਜਥੇਬੰਦੀਆਂ ਵੱਲੋਂ ਭਗਵੰਤ ਮਾਨ ਨੂੰ ਹੁਣ 90 ਦਿਨਾਂ ਦੀ ਹੋਰ ਮੋਹਲਤ

ਅੰਮ੍ਰਿਤਸਰ : ਸਿੱਖ ਜਥੇਬੰਦੀਆਂ ਵੱਲੋਂ 5 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਚੋਰੀ ਹੋਏ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦਿੱਤੇ ਜਾਣ ਵਾਲੇ ਧਰਨੇ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਗੱਲਬਾਤ ਕਰਦਿਆਂ ਕਿਹਾ ਕਿ 5 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਧਰਨਾ ਲਗਾਉਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਬੀਤੇ ਦਿਨੀਂ ਉਨ੍ਹਾਂ ਦੀ ਮੁਲਾਕਾਤ ਹੋਈ ਹੈ। ਇਹ ਮੁਲਾਕਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪਾਂ ਬਾਰੇ ਕੀਤੀ ਗਈ ਸੀ। ਜਿਸ ਵਿਚ ਪਹਿਲੀ ਜੂਨ 2015 ਨੂੰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਤੋਂ ਪਾਵਨ ਸਰੂਪ ਚੋਰੀ ਹੋਏ ਸਨ। ਜਿਸ ਦੀ ਰਿਪੋਰਟ ਮੁੱਖ ਮੰਤਰੀ ਨਾਲ ਮੁਲਾਕਾਤ ਸਮੇਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿੱਟ ਦੀ ਇਹ ਰਿਪੋਰਟ ਸਿਰਫ਼ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੁਜਰ ਜਵਾਹਰ ਸਿੰਘ ਵਾਲੇ ਤੋਂ ਚੋਰੀ ਕੀਤੇ ਗਏ ਦੀ ਹੈ। ਜਿਸ ਨੂੰ ਪੜ੍ਹਨ ਅਤੇ ਕਾਨੂੰਨੀ ਰਾਏ ਮੁਤਾਬਕ ਹੀ ਸਹੀ ਜਾਂ ਗ਼ਲਤ ਠਹਿਰਾਇਆ ਜਾ ਸਕਦਾ ਹੈ, ਰਿਪੋਰਟ ਪੜ੍ਹਨ ਵਾਚਣ ਤੋਂ ਬਾਅਦ ਮੁੜ ਪੱਤਰਕਾਰਾਂ ਰਾਹੀਂ ਸੰਗਤਾਂ ਨੂੰ ਇਸ ਬਾਬਤ ਦੱਸਿਆ ਜਾਵੇਗਾ। ਉਨ੍ਹਾਂ ਇਹ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਤਿੰਨ ਮੁੱਦੇ ਰੱਖੇ ਗਏ ਸਨ ਜਿਸ ਵਿਚ ਇਕ ਮੁੱਦਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਦਾ ਸੀ, ਜਿਸ ਦੀ ਰਿਪੋਰਟ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੌਂਪੀ ਹੈ। ਜਿਨ੍ਹਾਂ ਦੇ ਕੁਝ ਅੰਗ ਖੰਡਤ ਕਰਕੇ ਬਰਗਾੜੀ ਦੀਆਂ ਗਲੀਆਂ ਚ ਖਿਲਾਰੇ ਗਏ, ਬਾਕੀ ਦੇ ਅੰਗ ਕਿਥੇ ਗਏ । ਜੋ ਅੱਜ ਤੱਕ ਬਰਾਮਦ ਨਹੀਂ ਹੋ ਸਕੇ। ਇਸ ਤੋਂ ਇਲਾਵਾ ਜੋ 328 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਾਇਬ ਕੀਤੇ ਗਏ ਹਨ, ਉਹਨਾਂ ਦੀ ਪੜਤਾਲ ਕਰਵਾ ਕੇ ਸਚਾਈ ਸੰਗਤਾਂ ਦੇ ਸਾਮ੍ਹਣੇ ਲਿਆਉਣ ਦੀ ਮੰਗ ਮੁੱਖ ਮੰਤਰੀ ਪਾਸ ਕੀਤੀ ਗਈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਦੇ ਕੰਮ ਵਿਚ ਦਖਲ ਦੇਣ ਸਬੰਧੀ ਐਡਵੋਕੇਟ ਜਨਰਲ ਪੰਜਾਬ ਸਰਕਾਰ ਦੀ ਰਾਏ ਲੈਣ ਤੋਂ ਬਾਅਦ ਹੀ ਕਾਰਵਾਈ ਕਰਨ ਲਈ ਕਿਹਾ ਹੈ। ਇਸ ਤਰ੍ਹਾਂ ਪਿੰਡ ਕਲਿਆਣ ( ਪਟਿਆਲਾ ) ਤੋਂ ਗੁਰਦੁਆਰਾ ਹਰਦਾਸਪੁਰ ਸਾਹਿਬ ਤੋਂ ਇਕ ਪੁਰਾਤਨ ਸਰੂਪ ( ਛੋਟੇ ਅਕਾਰ ਦੇ ) 20 ਜੁਲਾਈ 2020 ਚੋਰੀ ਕੀਤੇ ਗਏ ਸਨ । ਜਿਸ ਦੇ ਰੋਸ ਵੱਲੋਂ ਸੰਗਤਾਂ ਨੇ ਕਾਫ਼ੀ ਸਮਾਂ ਧਰਨੇ ਮੁਜ਼ਾਹਰੇ ਕੀਤੇ ਅਤੇ ਪ੍ਰਸ਼ਾਸਨ ਨੇ ਸੰਗਤਾਂ ਨੂੰ ਸਰੂਪ ਲੱਭਣ ਦਾ ਵਾਰ ਵਾਰ ਭਰੋਸਾ ਦਿੱਤਾ । ਅਤੇ ਦੋਸ਼ੀਆਂ ਨੂੰ ਛੇਤੀ ਸੰਗਤਾਂ ਦੀ ਕਚਹਿਰੀ ‘ਚ ਨੰਗੇ ਕਰਨ ਦਾ ਵਿਸ਼ਵਾਸ ਦਿਵਾਇਆ ਸੀ । ਪਰ ਅੱਜ ਤੱਕ ਇਹਨਾਂ ਮੁੱਦਿਆਂ ਤੇ ਕੋਈ ਵੀ ਕਦਮ ਨਹੀਂ ਪੁੱਟਿਆ ਗਿਆ। ਜਿਸ ਕਾਰਨ ਸੰਗਤਾਂ ਚ ਲਗਾਤਾਰ ਰੋਸ ਤੇ ਬੇਚੈਨੀ ਵੱਧ ਰਹੀ ਹੈ। ਉਨ੍ਹਾਂ ਜਗੇ ਮੁੱਖਮੰਤਰੀ ਭਗਵੰਤ ਮਾਨ ਨੇ ਤਿੰਨ ਮਹੀਨੇ ਦਾ ਸਮਾਂ ਮੰਗਿਆ ਹੈ ਉਨ੍ਹਾਂ ਕਿਹਾ ਇਸ ਲਈ ਪੰਜ ਜੁਲਾਈ ਨੂੰ ਮੁੱਖ ਮੰਤਰੀ ਪਵਨ ਸਿੰਘ ਮਾਨ ਦੀ ਕੋਠੀ ਅੱਗੇ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਲਈ ਸੰਗਤਾਂ ਨੂੰ ਨੱਬੇ ਦਿਨ ਤੋਂ ਬਾਅਦ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ। ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਚਮਕੌਰ ਸਿੰਘ, ਭਾਈ ਮੇਜਰ ਸਿੰਘ, ਭਾਈ ਸੁਖਦੇਵ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *