ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਅਹਿਮ ਖ਼ਬਰ, ਸ਼ੂਟਰਾਂ ਨੂੰ ਲੈ ਕੇ ਇਹ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੁਲਸ

ਚੰਡੀਗੜ੍ਹ/ਮਾਨਸਾ : ਸਿੱਧੂ ਮੂਸੇਵਾਲਾ ਕਤਲ ਕਾਂਡ ਸੰਬੰਧੀ ਪੰਜਾਬ ਪੁਲਸ ਸਾਰੀ ਵਾਰਦਾਤ ਨੂੰ ਬਾਰੀਕੀ ਨਾਲ ਸਮਝਣ ਲਈ ਮੁਲਜ਼ਮਾਂ ਨੂੰ ਮੌਕਾ-ਏ-ਵਾਰਦਾਤ ’ਤੇ ਲਿਜਾ ਕੇ ਵਾਰਦਾਤ ਦਾ ਸੀਨ ਰੀਕ੍ਰਿਏਟ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਗ੍ਰਿਫ਼ਤਾਰ ਕੀਤੇ ਗਏ ਸ਼ਾਰਪ ਸ਼ੂਟਰਾਂ ਨੂੰ ਵਾਰਦਾਤ ਵਾਲੀ ਜਗ੍ਹਾ ’ਤੇ ਲੈ ਕੇ ਜਾਣ ਦੀਆਂ ਤਿਆਰੀਆਂ ਕਰ ਰਹੀ ਹੈ। ਦਰਅਸਲ ਪੁਲਸ ਵਾਰਦਾਤ ਦਾ ਸੀਨ ਰੀਕ੍ਰਿਏਟ ਕਰਕੇ ਇਹ ਦੇਖਣ ਦੀ ਕੋਸ਼ਿਸ਼ ਕਰੇਗੀ ਕਿ ਕਤਲ ਤੋਂ ਬਾਅਦ ਸ਼ੂਟਰਾਂ ਨੇ ਕੀ ਕੀਤਾ ਸੀ, ਕਿੰਨੀ ਦੇਰ ਉਹ ਵਾਰਦਾਤ ਵਾਲੀ ਜਗ੍ਹਾ ’ਤੇ ਰਹੇ ਅਤੇ ਕਿਹੜਾ ਸ਼ੂਟਰ ਕਿੱਥੇ ਖੜ੍ਹਾ ਸੀ। ਪੁਲਸ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰੇਗੀ।

ਪੁਲਸ ਇਹ ਦੇਖੇਗੀ ਕਿ ਵਾਰਦਾਤ ਮੌਕੇ ਹਰ ਸ਼ੂਟਰ ਦੀ ਪੁਜ਼ੀਸ਼ਨ ਕੀ ਸੀ ਅਤੇ ਕਿਸ ਕੋਲ ਕਿਹੜੇ ਹਥਿਆਰ ਅਤੇ ਕਿਸ ਤਰ੍ਹਾਂ ਵਰਤੇ ਗਏ ਸਨ। ਦਰਅਸਲ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਕੋਲੋਂ ਆਏ ਦਿਨ ਵੱਡੇ ਖ਼ੁਲਾਸੇ ਹੋ ਰਹੇ ਹਨ। ਲਿਹਾਜ਼ਾ ਪੁਲਸ ਸ਼ੂਟਰਾਂ ਨੂੰ ਵਾਰਦਾਤ ਵਾਲੀ ਜਗ੍ਹਾ ’ਤੇ ਲਿਜਾ ਕੇ ਸੀਨ ਰੀਕ੍ਰਿਏਟ ਕਰਨ ਤੋਂ ਬਾਅਦ ਰਿਪੋਰਟ ਨੂੰ ਫੌਰੈਂਸਕ ਜਾਂਚ ਦੀ ਰਿਪੋਰਟ ਨਾਲ ਮੈਚ ਕਰੇਗੀ ਅਤੇ ਫਿਰ ਸਾਰੀ ਘਟਨਾ ਨੂੰ ਸਮਝਦੇ ਹੋਏ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ।

29 ਮਈ ਨੂੰ ਹੋਇਆ ਸੀ ਕਤਲ
ਦੱਸਣਯੋਗ ਹੈ ਕਿ 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਵਲੋਂ ਉਸ ਵੇਲੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੀ ਥਾਰ ਗੱਡੀ ਵਿਚ ਆਪਣੇ ਦੋ ਦੋਸਤਾਂ ਨਾਲ ਬੈਠ ਕੇ ਕਿਤੇ ਜਾ ਰਹੇ ਸਨ। ਇਸ ਦੌਰਾਨ ਪਿੰਡ ਜਵਾਹਰਕੇ ਵਿਖੇ ਗੈਂਗਸਟਰਾਂ ਨੇ ਉਨ੍ਹਾਂ ’ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ, ਜਿਸ ਸਿੱਧੂ ਮੂਸੇਵਾਲਾ ਦਾ ਮੌਕੇ ’ਤੇ ਹੀ ਮੌਤ ਹੋ ਗਈ। ਗੈਂਗਸਟਰਾਂ ਵਲੋਂ ਪਹਿਲਾਂ ਥਾਰ ਦੇ ਟਾਇਰ ’ਤੇ ਗੋਲੀ ਮਾਰ ਕੇ ਮੂਸੇਵਾਲਾ ਨੂੰ ਰੋਕਿਆ ਗਿਆ ਅਤੇ ਫਿਰ ਉਨ੍ਹਾਂ ’ਤੇ ਚਾਰੇ ਪਾਸਿਓਂ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿਚ ਮੂਸੇਵਾਲਾ ਦੇ ਦੋ ਦੋਸਤ ਵੀ ਗੋਲ਼ੀਆਂ ਲੱਗਣ ਕਾਰਣ ਗੰਭੀਰ ਜ਼ਖਮੀ ਹੋ ਗਏ ਸਨ।

ਪੋਸਟਮਾਰਟਮ ਰਿਪੋਰਟ ’ਚ ਸਰੀਰ ਵਿਚੋਂ ਮਿਲੀਆਂ ਸੀ 7 ਗੋਲੀਆਂ
ਜਦੋਂ ਮੂਸੇਵਾਲਾ ਦੀ ਲਾਸ਼ ਦਾ ਪੋਸਟਮਾਰਟਮ ਹੋਇਆਂ ਤਾਂ ਉਨ੍ਹਾਂ ਦੇ ਸਰੀਰ ’ਚ 7 ਗੋਲੀਆਂ ਸਿੱਧੀਆਂ ਲੱਗੀਆਂ ਸਨ। ਇਸ ਤੋਂ ਇਲਾਵਾ ਗੋਲ਼ੀਆਂ ਦੇ 24 ਨਿਸ਼ਾਨ ਵੀ ਉਨ੍ਹਾਂ ਦੇ ਸਰੀਰ ’ਤੇ ਮਿਲੇ ਸਨ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਕਿਸ ਤਰ੍ਹਾਂ ਬੇਰਹਿਮੀ ਨਾਲ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਕਤਲ ਕਾਂਡ ਵਿਚ ਤਿੰਨ ਸ਼ਾਰਪ ਸ਼ੂਟਰਾਂ ਪ੍ਰਿਅਵ੍ਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ ਕੁਲ

Set featured image

ਦੀਪ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਦਕਿ ਸ਼ਾਰਪ ਸ਼ੂਟਰ ਜਗਰੂਪ ਰੂਪਾ, ਮਨਪ੍ਰੀਤ ਮਨੂ ਕੁੱਸਾ ਅਤੇ ਦੀਪਕ ਮੁੰਡੀ ਦੀ ਭਾਲ ਅਜੇ ਜਾਰੀ ਹੈ।

Leave a Reply

Your email address will not be published. Required fields are marked *