ਮੋਗਾ ਦੀ ਅਦਾਲਤ ਨੇ 3 ਸੌਦਾ ਗੁੰਡਿਆਂ ਨੂੰ ਸਜ਼ਾ ਸੁਣਾਈ ਤੇ ਦੋ ਬਰੀ ਕੀਤੇ
ਫ਼ਰੀਦਕੋਟ: ਮੋਗਾ ਦੀ ਅਦਾਲਤ ਨੇ ਬੇਅਦਬੀ ਕਾਂਡ ਵਿਚ ਤਿੰਨ ਡੇਰਾ ਪ੍ਰੇਮੀਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਹੈ, ਜਦ ਕਿ ਦੋ ਨੂੰ ਬਰੀ ਕਰ ਦਿੱਤਾ ਹੈ। ਸੱਤ ਸਾਲ ਪਹਿਲਾਂ ਮੋਗੇ ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਦਾ ਹੁਕਮ ਸੁਣਾਇਆ ਹੈ, ਜਦੋਂ ਕਿ ਦੋ ਡੇਰਾ ਪ੍ਰੇਮੀਆਂ ਨੂੰ ਸ਼ੱਕ ਦੇ ਆਧਾਰ ’ਤੇ ਬਰੀ ਕਰ ਦਿੱਤਾ।