ਬਿਆਸ ਪੁਲੀਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਛੇ ਰੋਜ਼ਾ ਰਿਮਾਂਡ ਮਿਲਿਆ

ਰਈਆ: ਪੁਲੀਸ ਥਾਣਾ ਬਿਆਸ ਨੂੰ ਇੱਕ ਪੁਰਾਣੇ ਕੇਸ ਵਿਚ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਦਾ ਛੇ ਦਿਨਾਂ ਰਿਮਾਂਡ ਮਿਲਿਆ ਹੈ। ਬਿਆਸ ਪੁਲੀਸ ਨੇ ਗੈਂਗਸਟਰ ਜੱਗੂੁ ਭਗਵਾਨਪੁਰੀਆ ਨੂੰ ਮਾਨਸਾ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆਦਾ ਹੈ। ਉਸ ਨੂੰ ਭਾਰੀ ਸੁਰੱਖਿਆ ਵਿਚ ਮਾਨਸਾ ਤੋਂ ਬਾਬਾ ਬਕਾਲਾ ਲਿਆਂਦਾ ਗਿਆ। ਪੁਲੀਸ ਨੇ ਜੱਗੂ ਭਗਵਾਨਪੁਰੀਆ ਨੂੰ ਅੱਜ ਸ਼ਾਮ ਕਰੀਬ ਪੰਜ ਵਜੇ ਬਾਬਾ ਬਕਾਲਾ ਵਿੱਚ ਜੱਜ ਕਰਨ ਕੁਮਾਰ ਅਦਾਲਤ ਵਿਚ ਪੇਸ਼ ਕੀਤਾ ਅਤੇ ਰਿਮਾਂਡ ਦੀ ਮੰਗ ਕੀਤੀ ਜਿਸ ’ਤੇ ਅਦਾਲਤ ਨੇ ਉਸ ਦਾ ਛੇ ਦਿਨ ਦਾ ਪੁਲੀਸ ਰਿਮਾਂਡ ਦਿੱਤਾ। ਜਾਣਕਾਰੀ ਅਨੁਸਾਰ ਕਸਬਾ ਰਈਆ ਬੱਸ ਅੱਡੇ ਤੋਂ 1 ਸਤੰਬਰ 2017 ਨੂੰ ਸ਼ੁਭਮ ਸਿੰਘ ਉਰਫ਼ ਸ਼ੁਭਮ ਅਤੇ ਸਾਹਿਲ ਨੂੰ ਕਪੂਰਥਲਾ ਜੇਲ੍ਹ ਤੋਂ ਜਿਸ ਸਬੰਧੀ ਪੇਸ਼ੀ ਭੁਗਤਾਉਣ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਸੀ। ਉਸ ਵਕਤ ਪੀਆਰਟੀਸੀ ਬੱਸ ਵਿਚ ਕੁਝ ਹਥਿਆਰਬੰਦ ਲੋਕ ਪੁਲੀਸ ਕਰਮਚਾਰੀ ਸੱਜਣ ਸਿੰਘ ਨੂੰ ਜ਼ਖ਼ਮੀ ਕਰਕੇ ਦੋ ਕੈਦੀਆ ਨੂੰ ਲੈ ਕਿ ਫ਼ਰਾਰ ਹੋ ਗਏ ਸਨ। ਇਸ ਸਬੰਧ ਵਿੱਚ ਥਾਣਾ ਬਿਆਸ ਵਿਚ ਕੇਸ ਦਰਜ ਕੀਤਾ ਗਿਆ ਸੀ ਅਤੇ ਉਸੇ ਸਬੰਧ ਵਿਚ ਬਿਆਸ ਪੁਲੀਸ ਵੱਲੋਂ ਪੁੱਛ ਪੜਤਾਲ ਲਈ ਟਰਾਜ਼ਿਟ ਰਿਮਾਂਡ ’ਤੇ ਮਾਨਸਾ ਤੋਂ ਬਾਬਾ ਬਕਾਲਾ ਲਿਆਂਦਾ ਗਿਆ ਹੈ।

Leave a Reply

Your email address will not be published. Required fields are marked *