ਮੂਸੇਵਾਲਾ ਨੂੰ ਸ਼ਹੀਦ ਕਹਿਣ ’ਤੇ ਗੋਲਡੀ ਬਰਾੜ ਨੂੰ ਇਤਰਾਜ਼

ਚੰਡੀਗੜ੍ਹ/ਮਾਨਸਾ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਤੋਂ ਬਾਅਦ ਵੀ ਮਿਲ ਰਹੇ ਲੋਕਾਂ ਦੇ ਸਮਰਥਨ ਅਤੇ ਪਿਆਰ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਭੜਕ ਉਠਿਆ ਹੈ। ਗੋਲਡੀ ਬਰਾੜ ਨੇ ਕਿਹਾ ਹੈ ਕਿ ਜਿਹੜੇ ਲੋਕ ਸਿੱਧੂ ਨੂੰ ਜਿਊਂਦੇ ਜੀ ਮਾੜਾ ਬੋਲਦੇ ਸਨ ਅੱਜ ਉਸ ਨੂੰ ਸ਼ਹੀਦ ਦੱਸ ਰਹੇ ਹਨ। ਇਕ ਨਿਊਜ਼ ਚੈਨਲ ਨੂੰ ਭੇਜੀ ਵੀਡੀਓ ਵਿਚ ਗੋਲਡੀ ਨੇ ਕਿਹਾ ਕਿ ਅਸੀਂ ਫਿਰ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਅਤੇ ਸਾਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਸਿੱਧੂ ਸਾਡੇ ਭਰਾਵਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਸੀ, ਜਿਸ ਦੀ ਉਸ ਨੂੰ ਸਜ਼ਾ ਮਿਲੀ ਹੈ। ਸਿੱਧੂ ਸਾਡੇ ਭਰਾਵਾਂ ਦਾ ਦੋਸ਼ੀ ਸੀ, ਦੋ ਭਰਾਵਾਂ ਦੇ ਕਤਲ ’ਚ ਸਿੱਧੇ-ਅਸਿੱਧੇ ਤੌਰ ’ਤੇ ਸਿੱਧੂ ਦਾ ਹੱਥ ਸੀ। ਇਸ ਨੇ ਆਪਣੇ ਗਾਣਿਆਂ ਵਾਲੇ ਅਕਸ ਨੂੰ, ਗਾਣਿਆਂ ਵਾਲੀ ਇਮੇਜ਼ ਨੂੰ ਸੱਚ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜੋ ਭੁੱਲਣਯੋਗ ਨਹੀਂ ਸੀ, ਜਿਨ੍ਹਾਂ ਦੀ ਸਜ਼ਾ ਦੇਣੀ ਬਣਦੀ ਸੀ। ਇਥੇ ਇਹ ਦੱਸ ਦੇਈਏ ਕਿ ‘ਜਗ ਬਾਣੀ’ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

ਮਿੱਡੂਖੇੜਾ ਦੇ ਕਤਲ ਤੋਂ ਬਾਅਦ ਦਿੱਤਾ ਸੀ ਆਫਰ

ਗੋਲਡੀ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਚੋਣਾਂ ਦੌਰਾਨ ਮੂਸੇਵਾਲਾ ਨੇ 2 ਕਰੋੜ ਰੁਪਏ ਦਾ ਆਫਰ ਦਿੱਤਾ ਸੀ। ਮੁਕਤਸਰ ਦੇ ਪਿੰਡ ਭੰਗਚਿੜੀ ਦੇ ਕੁਝ ਨੌਜਵਾਨ ਸਨ, ਜਿਹੜੇ 24 ਘੰਟੇ ਮੂਸੇਵਾਲਾ ਦੇ ਨਾਲ ਰਹਿੰਦੇ ਸਨ। ਉਨ੍ਹਾਂ ਰਾਹੀਂ ਇਹ ਆਫਰ ਦਿੱਤਾ ਗਿਆ ਸੀ। ਮੈਨੂੰ ਕਿਹਾ ਗਿਆ ਕਿ ਪੈਸੇ ਲੈਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਚ ਜਾ ਕੇ ਸਹੁੰ ਖਾ ਲਵੋ ਕਿ ਉਸ ਤੋਂ ਬਾਅਦ ਮੂਸੇਵਾਲਾ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਅਸੀਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਸੀ, ਇਸੇ ਲਈ ਕਹਿ ਕੇ ਮੂਸੇਵਾਲਾ ਨੂੰ ਮਾਰਿਆ ਹੈ।

ਮੂਸੇਵਾਲਾ ਦੀ ਸਿੱਖ ਸ਼ਹੀਦਾਂ ਨਾਲ ਤੁਲਨਾ ਗਲਤ

ਗੋਲਡੀ ਬਰਾੜ ਨੇ ਕਿਹਾ ਕਿ ਮੂਸੇਵਾਲਾ ਦੀ ਸਿੱਖ ਸ਼ਹੀਦਾਂ ਨਾਲ ਤੁਲਣਾ ਕਰਨਾ ਗਲਤ ਹੈ। ਉਸ ਨੇ ਕਿਹਾ ਕਿ ‘ਜਿਹੜੇ ਬੰਦੇ ਬਹਿਬਲ ਗੋਲੀਕਾਂਡ ਅਤੇ ਬਰਗਾੜੀ ਦੇ ਦੋਸ਼ੀਆਂ ਨਾਲ ਨੱਚਦੇ ਰਹੇ ਉਨ੍ਹਾਂ ਨੂੰ ਸ਼ਹੀਦ ਅਤੇ ਸਾਨੂੰ ਤੁਸੀਂ ਗੱਦਾਰ ਦੱਸ ਰਹੇ ਹੋ। ਲਾਰੈਂਸ ਬਿਸ਼ਨੋਈ ਨੂੰ ਤੁਸੀਂ ਗੱਦਾਰ ਦੱਸ ਰਹੇ ਹੋ। ਬਰਗਾੜੀ ਬੇਅਦਬੀ ਨਾਲ ਸੰਬਧਤ ਜਵਾਹਰ ਸਿੰਘ ਵਾਲਾ ਦਾ ਪ੍ਰੇਮੀ ਦੁਕਾਨਦਾਰ ਸੀ। ਉਸ ਨੂੰ ਸਿੰਘਾਂ ਨੇ ਸੋਧਾ ਲਾਇਆ ਸੀ। ਉਹ ਮੁੰਡੇ ਸਾਡੇ ਭਰਾ ਸਨ। ਸਕੂਲਾਂ ਕਾਲਜਾਂ ਵਿਚ ਵੀ ਸਾਨੂੰ ਜਾਣਦੇ ਹੁੰਦੇ ਸੀ, ਅੱਜ ਤੱਕ ਜਿੰਨੀਂ ਉਨ੍ਹਾਂ ਦੀ ਮਦਦ ਕਰ ਸਕਦੇ ਸੀ ਕੀਤੀ ਹੈ। ਮੇਰੇ ਕੋਲ ਆਪਣੀ ਸੁਰੱਖਿਆ ਲਈ ਇਕ ਪ੍ਰਾਈਵੇਟ ਪਿਸਤੌਲ ਹੁੰਦਾ ਸੀ ਪਰ ਉਹ ਮੇਰੇ ਕੋਲ ਆਏ ਅਤੇ ਪਿਸਤੌਲ ਲੈ ਗਏ। ਉਸੇ ਹਥਿਆਰ ਨਾਲ ਹੀ ਉਸ ਦਾ ਸੋਧਾ ਲੱਗਿਆ ਹੋਵੇਗਾ। ਵੀਰ ਦਾ ਨਾਂ ਭਾਈ ਅਮਰਦੀਪ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਹੈ। ਉਸ ਕੇਸ ਵਿਚ ਉਨ੍ਹਾਂ ਨੂੰ ਉਮਰ ਕੈਦ ਵੀ ਹੋ ਗਈ। ਉਹ ਜੇਲ੍ਹਾਂ ਕੱਟ ਰਹੇ ਹਨ। ਤੁਹਾਨੂੰ ਉਹ ਸਿੰਘ ਯਾਦ ਨਹੀਂ ਸੀ, ਜਿਨ੍ਹਾਂ ਨੇ ਕੁੱਝ ਕਰਿਆ। ਗਾਣਿਆਂ ਵਾਲੇ ਤੁਹਾਨੂੰ ਸ਼ਹੀਦ ਯਾਦ ਆ ਰਹੇ, ਜਿਨ੍ਹਾਂ ਨੇ ਕਦੇ ਕੁੱਝ ਕੀਤਾ ਹੀ ਨਹੀਂ, ਜਿੰਨਾਂ ਨੇ ਹਰ ਥਾਂ ‘ਤੇ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ।

ਸਿੱਧੂ ਦੇ ਕਤਲ ਦਾ ਅਫਸੋਸ ਨਹੀਂ

ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਕਿ ਮੇਰਾ ਨਾਮ ਮੂਸੇਵਾਲਾ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਹੀ ਇਸ ਦੀ ਜ਼ਿੰਮੇਵਾਰੀ ਲੈ ਚੁੱਕੇ ਹਾਂ। ਸਾਨੂੰ ਮੂਸੇਵਾਲਾ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈ। ਸਾਡੇ ਦੋ ਭਰਾਵਾਂ ਦੇ ਕਤਲ ਵਿਚ ਸਿੱਧੂ ਦਾ ਨਾ ਆਇਆ ਸੀ, ਅਸੀਂ ਕਾਨੂੰਨ ਤੋਂ ਇਨਸਾਫ ਦੀ ਬਹੁਤ ਉਡੀਕ ਕੀਤੀ, ਜਦੋਂ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਖੁਦ ਕਾਰਵਾਈ ਕੀਤੀ। ਸਾਨੂੰ ਸਿੱਧੂ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈ। ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਸੀ, ਫਿਰ ਅਸੀਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ।

ਕਦੇ ਸੁਪਾਰੀ ਲੈ ਕੇ ਕੰਮ ਨਹੀਂ ਕਰਾਇਆ

ਗੋਲਡੀ ਨੇ ਕਿਹਾ ਕਿ ‘ਲੋਕ ਕਹਿਣਗੇ ਤੁਸੀਂ ਕੌਮ ਵਾਸਤੇ ਸਿੱਧੇ ਕਿਉਂ ਨਹੀਂ ਲੜਦੇ ਨਿੱਜੀ ਲੜਾਈਆਂ ’ਚ ਕਿਉਂ ਪਏ ਹੋ। ਜੇਕਰ ਕੋਈ ਬੰਦਾ ਆਪਣੇ ਘਰ ਲਈ ਨਹੀਂ ਲੜ ਸਕਦਾ, ਉਹ ਕੌਮ ਵਈ ਕੀ ਲੜੇਗਾ, ਉਹ ਕਿਸੇ ਨਾਲ ਲੜਾਈ ਕੀ ਲੜੇਗਾ, ਜਿਹੜਾ ਆਪਣੀ ਲੜਾਈ ਨਹੀਂ ਲੜ ਸਕਦਾ। ਜਿਹੜੀ ਸੇਵਾ ਮਹਾਰਾਜ ਨੇ ਸਾਡੇ ਤੋਂ ਲਈ। ਕਦੇ ਪਹਿਲਾਂ ਵੀ ਨਹੀਂ ਸੀ ਪਿੱਛੇ ਹੋਏ ਅਤੇ ਅੱਗੇ ਵੀ ਨਹੀਂ ਹੋਵਾਂਗੇ। ਜਿਵੇਂ ਮੀਡੀਆ ’ਚ ਕਿਹਾ ਜਾ ਰਿਹਾ ਹੈ ਕਿ ਅਸੀਂ ਸੁਪਾਰੀ ਲੈ ਕੇ ਕੰਮ ਕਰਦੇ ਹਾਂ। ਇਹ ਗੱਲਾਂ ਕਦੇ ਨਹੀਂ ਹੋਈਆਂ। ਕੰਮ ਕਰਨ ਲਈ ਨਾ ਪੈਸਾ ਦਿੱਤਾ, ਨਾ ਕਿਸੇ ਤੋਂ ਪੈਸਾ ਲਿਆ।

Leave a Reply

Your email address will not be published. Required fields are marked *