ਮੇਰੀ ਅਣਸੰਪਾਦਿਤ ਅਤੇ ਅਣਪ੍ਰਕਾਸ਼ਿਤ ਸਵੈ-ਜੀਵਨੀ ਵਿੱਚੋਂ ਇੱਕ ਟੁਕੜਾ-1-ਸਤਨਾਮ ਸਿੰਘ ਚਾਹਲ

ਮੈਂ ਆਪਣੀ ਸਵੈ-ਜੀਵਨੀ ਲਿਖ ਰਿਹਾ ਹਾਂ ਪਰ ਅਜੇ ਵੀ ਇਸ ਨੂੰ ਪ੍ਰਕਾਸ਼ਿਤ ਕਰਨ ਵਿੱਚ ਕੁਝ ਸਮਾਂ ਲੱਗੇਗਾ। ਇਸ ਲਈ ਮੈਂ ਆਪਣੀ ਜ਼ਿੰਦਗੀ ਦੀਆਂ ਕੁਝ ਅਣਪ੍ਰਕਾਸ਼ਿਤ ਅਤੇ ਅਣਸੰਪਾਦਿਤ ਕਹਾਣੀਆਂ ਇਸ ਲਈ ਪੋਸਟ ਕਰਨੀਆਂ ਸ਼ੁਰੂ ਕੀਤੀਆਂ ਕਿਉਂਕਿ ਇੲਹਨਾਂ ਕਹਾਣੀਆਂ ਦੇ ਪਾਤਰ ਅਜੇ ਵੀ ਜਿਉਂਦੇ ਹਨ।

ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਸੀਂ ਲੋਕਾਂ ਤੋਂ ਸੁਣਦੇ ਹਾਂ ਕਿ ਡਾਕਟਰ ਰੱਬ ਵਰਗੇ ਹੁੰਦੇ ਹਨ। ਇਹ ਦੂਜੇ ਲੋਕਾਂ ਲਈ ਸੱਚ ਹੋ ਸਕਦਾ ਹੈ ਜਾਂ ਨਹੀਂ, ਪਰ ਮੇਰੇ ਲਈ ਪਰਿਵਾਰਕ ਜੀਵਨ ਤੋਂ ਸ਼ੁਰੂ ਕਰਨ ਤੋਂ ਲੈ ਕੇ ਕੁਝ ਸਾਲਾਂ ਤਕ ਦਾ ਵੱਖਰਾ ਅਨੁਭਵ ਹੁੰਦਾ ਰਿਹਾ ਹੈ ਜਦੋਂ ਮੇਰੇ ਬੱਚੇ ਸਿਰਫ 8 ਅਤੇ 6 ਸਾਲ ਦੇ ਸਨ। ਮੇਰੀ ਪਤਨੀ ਆਮ ਵਾਂਗ ਮੈਨੂੰ ਕੁਝ ਡਾਕਟਰੀ ਸਮੱਸਿਆਵਾਂ ਬਾਰੇ ਸ਼ਿਕਾਇਤ ਕਰਦੀ ਹੁੰਦੀ ਸੀ। ਇੱਕ ਦਿਨ ਮੈਂ ਉਸਨੂੰ ਇੱਕ ਮਹਿਲਾ ਡਾਕਟਰ ਕੋਲ ਲੈ ਕੇ ਜਾਣ ਦਾ ਫੈਸਲਾ ਕੀਤਾ ਜੋ ਮੇਰੇ ਇੱਕ ਦੋਸਤ ਡਾਕਟਰ ਦੀ ਪਤਨੀ ਸੀ। ਜਦੋਂ ਇਸ ਮਹਿਲਾ ਡਾਕਟਰ ਨੇ ਮੇਰੀ ਪਤਨੀ ਦਾ ਚੈਕਅਪ ਕੀਤਾ ਤਾਂ ਉਸ ਨੇ ਬਹੁਤ ਸਾਰੀਆਂ ਗੰਭੀਰ ਡਾਕਟਰੀ ਸਮੱਸਿਆਵਾਂ ਨੂੰ ਗਿਿਣਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਉਸਦਾ ਜਲਦੀ ਤੋਂ ਜਲਦੀ ਆਪ੍ਰੇਸ਼ਨ ਨਾ ਕਰਵਾਇਆ ਗਿਆ ਤਾਂ ਉਸਦੀ ਮੌਤ ਵੀ ਹੋ ਸਕਦੀ ਹੈ। ਮੇਰੀ ਪਤਨੀ ਸਿਹਤਮੰਦ ਸੀ ਪਰ ਉਹ ਛੋਟੀਆਂ-ਮੋਟੀਆਂ ਗੱਲਾਂ ਬਾਰੇ ਅਕਸਰ ਸ਼ਿਕਾਇਤ ਕਰਿਆ ਕਰਦੀ ਰਹਿੰਦੀ ਸੀ। ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਚਰਚਾ ਕੀਤੀ ਅਤੇ ਮੇਰੀ ਪਤਨੀ ਦੀ ਸਰਜਰੀ ਕਰਵਾਉਣ ਲਈ ਉਸ ਲੇਡੀ ਡਾਕਟਰ ‘ਤੇ ਭਰੋਸਾ ਕੀਤਾ। ਆਪਸੀ ਸਮਝਦਾਰੀ ਨਾਲ ਅਸੀਂ ਸਰਜਰੀ ਦੀ ਮਿਤੀ ਅਤੇ ਸਮਾਂ ਤੈਅ ਕੀਤਾ। ਜਦੋਂ ਸ਼ਾਮ ਨੂੰ ਉਸ ਦਾ ਹਸਪਤਾਲ ਵਿੱਚ ਆਪ੍ਰੇਸ਼ਨ ਚੱਲ ਰਿਹਾ ਸੀ ਤਾਂ ਅੱਧੇ ਘੰਟੇ ਬਾਅਦ ਇੱਕ ਡਾਕਟਰ ਅਪ੍ਰੇਸ਼ਨ ਥੀਏਟਰ ਵਿੱਚੋਂ ਬਾਹਰ ਆ ਕੇ ਮੈਨੂੰ ਕਹਿਣ ਲੱਗਾ ਕਿ ਮੇਰੀ ਪਤਨੀ ਦੀ ਹਾਲਤ ਖਬਾਰ ਹੈ ਤੇ ਉਸਦੇ ਬੱਚ ਜਾਣ ਦਾ ਕੋਈ ਅਸਾਰ ਵਿਖਾਈ ਨਹੀਂ ਦੇ ਰਿਹਾ।ਲੇਕਿਨ ਜੇਕਰ ਉਹ ਅੱਧਾ ਘੰਟਾ ਹੋਰ ਬੱਚ ਗਈ ਤਾਂ ਉਸ ਦੇ ਬੱਚ ਜਾਣ ਦੇ ਮੌਕੇ ਪੈਦਾ ਹੋ ਸਕਦੇ ਹਨ । ਮੈਂ ਡਾਕਟਰ ਨੂੰ ਕਿਹਾ ਕਿ ਤੁਸੀਂ ਆਪਣਾ ਇਲਾਜ ਗੰਭੀਰਤਾ ਅਤੇ ਇਮਾਨਦਾਰੀ ਨਾਲ ਜਾਰੀ ਰੱਖੋ , ਮੇਰੀ ਪਤਨੀ ਨੂੰ ਕੁਝ ਨਹੀਂ ਹੋਵੇਗਾ। ਸ਼ਹਿਰ ਦੇ ਮੰਨੇ-ਪ੍ਰਮੰਨੇ ਡਾਕਟਰਾਂ ਅਤੇ ਸਰਜਨਾਂ ਨੂੰ ਬੁਲਾਇਆ ਗਿਆ। ਫੇਰ ਮੇਰਾ ਦੋਸਤ ਡਾਕਟਰ ਥੀਏਟਰ ਤੋਂ ਬਾਹਰ ਇਸ ਲਈ ਆਇਆ ਕਿ ਮੈਂ ਆਪਣੀ ਮਾਂ ਨੂੰ ਘਰ ਜਾ ਕੇ ਦੱਸਾਂ ਕਿ ਕੋਈ ਬੁਰੀ ਖ਼ਬਰ ਆ ਸਕਦੀ ਹੈ। ਮੈਂ ਉਹੀ ਗੱਲ ਦੁਹਰਾਈ ਜੋ ਮੈਂ ਪਿਛਲੇ ਡਾਕਟਰ ਨੂੰ ਕਹੀ ਸੀ ਪਰ ਇਸ ਿਵਾਰ ਇੱਕ ਗੱਲ ਵੱਖਰੀ ਸੀ ਕਿ ਮੈਂ ਆਪਣੀ ਪਤਨੀ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਅਤੇ ਮੈਨੂੰ ਲੱਗਿਆ ਕਿ ਮੇਰੀ ਪ੍ਰਾਰਥਨਾ ਸਵੀਕਾਰ ਹੋ ਗਈ ਹੈ। ਮੈਂ ਡਾਕਟਰਾਂ ਨੂੰ ਕਿਹਾ ਕਿ ਉਹ ਆਪਣਾ ਕੰਮ ਜਾਰੀ ਰੱਖਣ।

ਸਵੇਰ ਦੇ ਵੇਲੇ ਇੱਕ ਡਾਕਟਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਪਤਨੀ ਦਾ ਸਰੀਰ ਹਿੱਲਣ ਲੱਗਾ ਹੈ ਅਤੇ ਉਹ ਉਮੀਦ ਕਰ ਰਹੇ ਹਨ ਕਿ ਦੋ ਤਿੰਨ ਘੰਟੇ ਬਾਅਦ ਉਸ ਨੂੰ ਖਤਰੇ ਤੋਂ ਬਾਹਰ ਐਲਾਨ ਦਿੱਤਾ ਜਾਵੇਗਾ।

ਉਸੇ ਸਮੇਂ ਮੈਡੀਕਲ ਦੀ ਦੁਕਾਨ ਸਾਰੀ ਰਾਤ ਖੁੱਲ੍ਹੀ ਰਹੀ ਲੇਕਿਨ ਮੈਨੂੰ ਇਸ ਦਾ ਕੋਈ ਪਤਾ ਨਹੀਂ ਸੀ। ਦੁਕਾਨ ਦਾ ਮਾਲਕ ਆਪਣੀ ਦੁਕਾਨ ਕੋਲੋਂ ਲੰਘ ਰਹੇ ਲੋਕਾਂ ਨੂੰ ਦੱਸ ਰਿਹਾ ਸੀ ਕਿ ਇਕ ਮਰੀਜ਼ ਹਸਪਤਾਲ ਵਿਚ ਮੌਤ ਦੇ ਬਿਸਤਰੇ ‘ਤੇ ਹੈ। ਇਸ ਲਈ ਉਸਨੇ ਆਪਣੀ ਦੁਕਾਨ ਨੂੰ ਇਕ ਸੇਵਾ ਵਜੋਂ ਸਾਰੀ ਰਾਤ ਖੁੱਲ੍ਹਾ ਰੱਖਿਆ ਹੈ। ਇਕ ਐਡਵੋਕੇਟ ਗੁਰਿੰਦਰ ਸਿੰਘ ਵਿਰਦੀ, ਜਿਸ ਨੂੰ ਮੈਂ ਨਹੀਂ ਜਾਣਦਾ, ਉਸਦੀ ਮੈਡੀਕਲ ਦੁਕਾਨ ਤੋਂ ਲੰਘ ਰਿਹਾ ਸੀ, ਨੇ ਵੀ ਦੁਕਾਨ ਦੇ ਮਾਲਕ ਤੋਂ ਇਹੀ ਸ਼ਬਦ ਸੁਣੇ। ਸਵੇਰੇ-ਸਵੇਰੇ ਉਹ 7/8 ਲੜਕਿਆਂ ਨਾਲ ਲੈ ਕੇ ਹਸਪਤਾਲ ਪਹੁੰਚਿਆ ਤਾਂ ਜੋ ਲੋੜ ਪੈਣ ‘ਤੇ ਮੇਰੀ ਪਤਨੀ ਨੂੰ ਖੂਨ ਦਾਨ ਕੀਤਾ ਜਾ ਸਕੇ। ਸਵੇਰੇ 8 ਵਜੇ ਡਾਕਟਰਾਂ ਨੇ ਮੇਰੀ ਪਤਨੀ ਨੂੰ ਖਤਰੇ ਤੋਂ ਬਾਹਰ ਐਲਾਨ ਦਿੱਤਾ। ਲਏ ਗਏ ਨਮੂਨੇ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਗਿਆ ਸੀ ਅਤੇ ਸਾਰੇ ਨਤੀਜੇ ਚੰਗੇ ਸਨ। ਹੁਣ ਤੁਸੀਂ ਸੋਚੋ ਉਹ ਲੇਡੀ ਡਾਕਟਰ ਕਿਤਨੀ ਲਾਲਚੀ ਹੋਵੇਗੀ ਜਿਸਨੇ ਚੰਦ ਪੈਸਿਆਂ ਦੀ ਖਾਤਰ ਮੇਰੀ ਪਤਨੀ ਦੀ ਜਾਨ ਨੂੰ ਦਾਅ ਤੇ ਲਾ ਦਿਤਾ ਸੀ

Leave a Reply

Your email address will not be published. Required fields are marked *