‘ਉਂਗਲ ਦਾ ਇਕਤਾਰਾ’ ਜ਼ਰੀਏ ਗੁਰਬਚਨ ਸਿੰਘ ਭੁੱਲਰ ਹੋਰਾਂ ਕੀਤਾ ਧੀਰ ਹੋਰਾਂ ਨੂੰ ਯਾਦ।

ਚੰਡੀਗੜ ਪੰਜਾਬੀ ਦੇ ਸਿਰਮੌਰ ਲੇਖਕ ਗੁਰਬਚਨ ਸਿੰਘ ਭੁੱਲਰ ਹੋਰਾਂ ਆਪਣੀ ਨਵਪ੍ਰਕਾਸ਼ਿਤ ਕਿਤਾਬ ‘ਉਂਗਲ ਦਾ ਇਕਤਾਰਾ’ ਜ਼ਰੀਏ ਸੰਤੋਖ ਸਿੰਘ ਧੀਰ ਹੋਰਾਂ ਨਾਲ ਆਪਣੀ ਸਾਹਿਤਕ ਤੇ ਨਿੱਜੀ ਯਾਦਾਂ ਬਹਤੁ ਦੀ ਦਿਲਚਸਪ ਤੇ ਭਾਵ-ਪੂਰਤ ਤਰੀਕੇ ਨਾਲ ਸਾਂਝੀਆਂ ਕੀਤੀਆਂ।ਧੀਰ ਹੋਰਾਂ ਆਪਣੀਆਂ ਸ਼ਾਹਕਾਰ ਲੋਕ-ਪੱਖੀ ਅਤੇ ਅਗਾਂਹਵਧੂ ਰਚਨਾਵਾਂ ਸਦਕਾ ਪੰਜਾਬੀ ਸਾਹਿਤ ਜਗਤ ਵਿਚ ਵਿਸ਼ਵ-ਪੱਧਰੀ ਮੁਕਾਮ ਹਾਸਿਲ ਕੀਤਾ।ਉਨਾਂ ਆਪਣੇ ਜੀਵਨ ਵਿਚ ਵੀ ਤੇ ਸਾਹਿਤ ਵਿਚ ਵੀ ਲੋਕਾਈ ਦਾ ਸਾਥ ਪੂਰਿਆ।ਕੁੱਲੀ, ਗੁੱਲੀ ਤੇ ਜੁੱਲੀ ਤੋਂ ਖੁਦ ਵਿਰਵਾ ਹੁੰਦਿਆਂ ਕੋਈ ਹੋਰ ਕੰਮ ਨਾ ਕਰਨ ਦਾ ਫੈਸਲਾ ਕਰਕੇ ਸਿਰਫ਼ ਤੇ ਸਿਰਫ਼ ਲੋਕ-ਹਿਤੈਸ਼ੀ ਕਲਮ ਨੂੰ ਸਮਰਪਿਤ ਰਹੇ।ਇਹ ਜਾਣਕਾਰੀ ਦਿੰਦਿਆਂ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਤਾਲਮੇਲ ਕਮੇਟੀ ਦੇ ਕਨਵੀਨਰ ਡਾ.ਸੁਖਦੇਵ ਸਿਰਸਾ ਤੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਦੱਸਿਆ ਕਿ ਇਹ ਕਿਤਾਬ ਸਿਹਤ, ਸਿੱਖਿਆ, ਸੱਭਿਆਚਾਰ ਅਤੇ ਵਾਤਾਵਰਣ ਪ੍ਰਤੀ ਸੰਵਾਦ ਰਚਾਉਂਣ ਲਈ ਪ੍ਰਤੀਬੱਧ ਸਮਾਜ ਸੇਵੀ ਸੰਸਥਾ ਪੀਪਲਜ਼ ਫੋਰਮ, ਬਰਗਾੜੀ ਵੱਲੋਂ ਛਪਵਾ ਕੇ ਪਾਠਕਾਂ ਤੱਕ ਪਹੁੰਚਾਈ ਗਈ ਹੈ।ਜ਼ਿਕਰਯੋਗ ਹੈ ਕਿ ਪ੍ਰਸਿੱਧ ਸਾਹਿਤਕਾਰ ਸ਼੍ਰੀ ਸੰਤੋਖ ਸਿੰਘ ਧੀਰ ਦੇ ਜਨਮ ਸ਼ਤਾਬਦੀ ਵਰ੍ਹੇ (2 ਦਸੰਬਰ 2019-1 ਦਸੰਬਰ 2020) ਅਧੀਨ ਵਿਸ਼ਵ ਪੱਧਰ ਉਪਰ ਮਨਾਉਂਣ ਲਈ ਦੇਸ਼-ਵਿਦੇਸ਼ ਵਿਚ ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਸਰਗਰਮ ਸੰਸਥਾਵਾਂ/ਅਦਾਰਿਆਂ/ਵਿਅਕਤੀਆਂ ਵੱਲੋਂ ਸਮਾਗਮ ਉਲੀਕੇ ਜਾ ਰਹੇ ਹਨ।

Leave a Reply

Your email address will not be published. Required fields are marked *