ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਪਟਿਆਲਾ: ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਵਿਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਤੇ ਪੰਜਵਾਂ ਮੈਂਬਰ ਗੰਭੀਰ ਜ਼ਖਮੀ ਹੋ ਗਿਆ। ਇਨ੍ਹਾਂ ਮ੍ਰਿਤਕਾਂ ’ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਹਰਿਆਣਾ ਨਾਲ ਸਬੰਧਤ ਮਜ਼ਦੂਰੀ ਕਰਨ ਵਾਲ਼ਾ ਇਹ ਪਰਿਵਾਰ ਪਾਤੜਾਂ ਸ਼ਹਿਰ ਦੀ ਵਾਰਡ ਨੰਬਰ 9 ਵਿੱਚ ਸਥਿਤ ਧਾਨਕ ਬਸਤੀ ਜਾਖਲ ਰੋਡ ’ਤੇ ਕਿਰਾਏ ’ਤੇ ਰਹਿੰਦਾ ਸੀ। ਅੱਜ ਸਵੇਰੇ ਛੇ ਵਜੇ ਮਕਾਨ ਦੀ ਛੱਤ ਡਿੱਗ ਪਈ, ਜਿਸ ਕਾਰਨ ਘਰ ਦੇ ਮੁਖੀ ਰਾਜੂ, ਉਸ ਦੀ ਪਤਨੀ ਸੁਨੀਤਾ ਅਤੇ ਬੇਟੀ ਊਸ਼ਾ ਅਤੇ ਬੇਟੇ ਅਮਨ ਦੀ ਮੌਤ ਹੋ ਗਈ, ਜਦਕਿ ਇਨ੍ਹਾਂ ਦਾ ਪੰਦਰਾਂ ਸਾਲਾ ਬੇਟਾ ਵਿਸ਼ਾਲ ਸਿਰ ‘ਚ ਸੱਟ ਵੱਜਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਪਾਤੜਾਂ ਦੇ ਐੱਸਐੱਚਓ ਪ੍ਰਕਾਸ਼ ਮਸੀਹ ਨੇ ਹੋਰ ਪੁਲੀਸ ਮੁਲਾਜ਼ਮਾਂ ਨੂੰ ਨਾਲ਼ ਲੈ ਕੇ ਘਟਨਾ ਸਥਾਨ ਦਾ ਦੌਰਾ ਕੀਤਾ।

Leave a Reply

Your email address will not be published. Required fields are marked *