ਦ੍ਰੌਪਦੀ ਮੁਰਮੂ ਬਣੇ ਭਾਰਤ ਦੇ 15 ਰਾਸ਼ਟਰਪਤੀ; NDA ਤੇ ਆਦਿਵਾਸੀ ਕਬੀਲੇ ‘ਚ ਖ਼ੁਸ਼ੀ ਦੀ ਲਹਿਰ

ਨਵੀਂ ਦਿੱਲੀ: ਦੇਸ਼ ਨੂੰ ਅੱਜ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। 18 ਜੁਲਾਈ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ। ਸੰਸਦ ਭਵਨ ਵਿੱਚ ਵੋਟਾਂ ਦੀ ਗਿਣਤੀ ਮੁਕੰਮਲ ਹੋਈ। ਗਿਣਤੀ ਦੇ ਪਹਿਲੇ ਪੜਾਅ ਵਿੱਚ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਨੇ ਦੱਸਿਆ ਕਿ ਦਰੋਪਦੀ ਮੁਰਮੂ ਨੇ 3,78,000 ਦੇ ਮੁੱਲ ਨਾਲ 540 ਵੋਟਾਂ ਹਾਸਲ ਕੀਤੀਆਂ ਹਨ ਅਤੇ ਯਸ਼ਵੰਤ ਸਿਨਹਾਨੇ 1,45,600 ਦੇ ਮੁੱਲ ਨਾਲ 208 ਵੋਟਾਂ ਹਾਸਲ ਕੀਤੀਆਂ ਹਨ। ਕੁੱਲ 15 ਵੋਟਾਂ ਅਯੋਗ ਸਨ। ਚੌਥੇ ਗੇੜ ਦੀ ਗਿਣਤੀ ‘ਚ ਦ੍ਰੌਪਦੀ ਮੁਰਮੂ ਦੀ ਜਿੱਤ ਹੋਈ।

ਉਹ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੈ।ਕਈ ਰਾਜਾਂ ਵਿੱਚ ਦ੍ਰੌਪਦੀ ਮੁਰਮੂ ਦੇ ਹੱਕ ਵਿੱਚ ਕ੍ਰਾਸ ਵੋਟਿੰਗ ਨੇ ਵੀ ਉਸਦੀ ਜਿੱਤ ਯਕੀਨੀ ਬਣਾ ਦਿੱਤੀ। ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ।

Leave a Reply

Your email address will not be published. Required fields are marked *