ਬੌਲੀਵੁੱਡ ਦੇ ਹਾਸਰਸ ਅਦਾਕਾਰ ਜਗਦੀਪ ਦਾ ਦੇਹਾਂਤ

ਮੁੰਬਈ : ਬੌਲੀਵੁੱਡ ਦੇ ਹਾਸਰਸ ਅਦਾਕਾਰ ਜਗਦੀਪ ਦਾ ਅੱਜ ਦੇਹਾਂਤ ਹੋ ਗਿਆ। ਊਹ 81 ਵਰ੍ਹਿਆਂ ਦੇ ਸਨ। ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ 1939 ਵਿੱਚ ਜਨਮੇ ਜਗਦੀਪ ਦਾ ਅਸਲੀ ਨਾਂ ਸਈਦ ਇਸ਼ਤਿਆਕ ਅਹਿਮਦ ਜਾਫ਼ਰੀ ਸੀ। ਸਾਲ 1951 ਵਿੱਚ ਬਾਲ ਕਲਾਕਾਰ ਵਜੋਂ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਗਦੀਪ ਨੇ ਅੰਦਾਜ਼ ਅਪਨਾ ਅਪਨਾ, ਖਿਲੌਨਾ, ਫੂਲ ਔਰ ਕਾਂਟੇ, ਕੁਰਬਾਨੀ ਸਮੇਤ ਕਰੀਬ 400 ਫਿਲਮਾਂ ਵਿੱਚ ਕੰਮ ਕੀਤਾ। ਫਿਲਮ ‘ਸ਼ੋਅਲੇ’ ਵਿਚ ਉਨ੍ਹਾਂ ਸੂਰਮਾ ਭੋਪਾਲੀ ਦਾ ਯਾਦਗਾਰੀ ਕਿਰਦਾਰ ਨਿਭਾਇਆ ਸੀ। ਜਗਦੀਪ ਦਾ ਪੁੱਤਰ ਜਾਵੇਦ ਜਾਫ਼ਰੀ ਵੀ ਮਨੋਰੰਜਨ ਜਗਤ ਵਿਚ ਕੰਮ ਕਰ ਰਿਹਾ ਹੈ।-

Leave a Reply

Your email address will not be published. Required fields are marked *