ਝਾਰਖੰਡ ਕਾਂਗਰਸ ਦੇ ਤਿੰਨ ਵਿਧਾਇਕ ਪੱਛਮੀ ਬੰਗਾਲ ਪੁਲੀਸ ਵੱਲੋਂ ਭਾਰੀ ਮਾਤਰਾ ਵਿੱਚ ਨਕਦੀ ਸਮੇਤ ਕਾਬੂ

ਹਾਵੜਾ/ਰਾਂਚੀ: ਪੁਲੀਸ ਨੇ ਸ਼ਨਿਚਰਵਾਰ ਦੇਰ ਸ਼ਾਮ ਪੱਛਮੀ ਬੰਗਾਲ ਵਿੱਚ ਝਾਰਖੰਡ ਦੇ ਤਿੰਨ ਕਾਂਗਰਸੀ ਵਿਧਾਇਕਾਂ ਨੂੰ ਭਾਰੀ ਮਾਤਰਾ ਵਿੱਚ ਨਕਦੀ ਸਮੇਤ ਕਾਬੂ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਐਸਯੂਵੀ ਜਿਸ ਵਿੱਚ ਵਿਧਾਇਕ ਇਰਫਾਨ ਅੰਸਾਰੀ, ਰਾਜੇਸ਼ ਕੱਛਪ ਅਤੇ ਨਮਨ ਬਿਕਸਨ ਸਵਾਰ ਸਨ ਨੂੰ ਪੁਲੀਸ ਨੇ ਕੌਮੀ ਸ਼ਾਹਰਾਹ 16 ’ਤੇ ਰਾਨੀਹੱਟੀ ’ਤੇ ਰੋਕਿਆ ਤੇ ਤਲਾਸ਼ੀ ਲੈਣ ’ਤੇ ਕਾਰ ਵਿਚੋਂ ਭਾਰੀ ਨਕਦੀ ਬਰਾਮਦ ਹੋਈ। ਐਸਪੀ ਸਵਾਤੀ ਭੰਗਾਲੀਆ ਨੇ ਦੱਸਿਆ ਕਿ ਨਕਦੀ ਗਿਣਨ ਲਈ ਮਸ਼ੀਨਾਂ ਮੰਗਵਾਈਆਂ ਗਈਆਂ ਹਨ ਅਤੇ ਵਿਧਾਇਕਾਂ ਤੋਂ ਨਕਦੀ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *