ਐੱਸਬੀਆਈ ਦੀ ਮੁੱਖ ਬਰਾਂਚ ’ਚੋਂ 35 ਲੱਖ ਰੁਪਏ ਚੋਰੀ ਕਰਕੇ 8 ਸਾਲ ਦਾ ਬੱਚਾ ਫ਼ਰਾਰ

ਪਟਿਆਲਾ: ਪੁਲੀਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਅੱਜ ਇਥੇ ਸ਼ੇਰਾਂ ਵਾਲੇ ਗੇਟ ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ ’ਚੋਂ  35 ਲੱਖ ਰੁਪਏ ਚੋਰੀ ਕਰ ਲਏ। ਰਾਸ਼ੀ ਬੈਂਕ ਮੁਲਾਜ਼ਮਾਂ ਨੇ ਏਟੀਐੱਮ ਪਾਉਣ ਲਈ ਪ੍ਰਾਪਤ ਕੀਤੀ ਸੀ। ਰੁਪਇਆਂ ਵਾਲਾ ਬੈਗ ਬੈਂਕ ਦੇ ਇਕ ਕਾਊਟਰ ’ਚ ਪਿਆ ਸੀ, ਜਿਸ ਦੀ ਪਹਿਲਾਂ ਤੋਂ ਖੜ੍ਹੇ 8 ਸਾਲਾਂ ਬੱਚੇ ਨੂੰ ਪਤਾ ਸੀ। ਜਿਵੇ ਹੀ ਕਾਊਂਟਰ ਤੋਂ ਮੁਲਾਜ਼ਮ ਗਿਆ ਲੜਕਾ ਬੇਂਕ ’ਚੋਂ ਨੋਟਾਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਇਤਲਾਹ ਮਿਲਣ ਤੋਂ ਬਾਅਦ ਪੁਲੀਸ ਨੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ। ਪੁਲੀਸ ਅਧਿਕਾਰੀਆਂ ਸਮੇਤ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਵੀ ਆਪਣੀ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ।

ਪੁਲੀਸ ਦੀ ਫੋਰੈਂਸਿਕ ਟੀਮ ਨੇ ਵੀ ਜਾਂਚ ਕੀਤੀ। ਬੈਗ ਚੁੱਕਣ ਤੇ ਚੁੱਕ ਕੇ ਭੱਜਣ ਵਾਲੇ ਇਸ ਲੜਕੇ ਦੀ ਸੀਸੀਟੀਵੀ ਕੈਮਰਿਆਂ ਵਿਚ ਵੀ ਰਿਕਾਰਡਿੰਗ ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ’ਤੇ ਪੁਲੀਸ ਦਾ ਜਾਲ ਵਿਛਿਆ ਹੋਇਆ ਹੈ ਤੇ ਬੈਂਕ ਦੇ ਸਾਹਮਣੇ ਟਰੈਫਿਕ ਪੁਲੀਸ ਦਾ ਦਫ਼ਤਰ ਹੈ। ਕਾਲੀ ਮਾਤਾ ਦਾ ਮੰਦਰ ਵੀ ਬੈਂਕ ਦੇ ਨਾਲ ਲੱਗਦਾ ਹੈ। ਮੰਦਰ ਦੀ ਸੁਰੱਖਿਆ ਲਈ ਵੱਡੀ ਪੱਧਰ ’ਤੇ ਪੁਲੀਸ ਤਾਇਨਾਤ ਹੈ।

Leave a Reply

Your email address will not be published. Required fields are marked *