ਸੱਚੀਆਂ ਘਟਨਾਵਾਂ ‘ਤੇ ਅਧਾਰਤ ਇੱਕ ਵਿਲੱਖਣ ਕਹਾਣੀ ਪਰਦੇ ਤੇ ਪੇਸ਼ ਕਰੇਗੀ ਫ਼ਿਲਮ ‘ਸੀ ਇਨ ਕੋਰਟ’- ਡਾ. ਆਸੂਪ੍ਰਿਆ

ਸਿਨੇਮਾ ਮਨੋਰੰਜਨ ਨਾਲ ਨਾਲ ਸਮਾਜਿਕ ਮੁੱਦਿਆਂ ਨੂੰ ਵੀ ਪਰਦੇ ਤੇ ਉਤਾਰਨ ਵਿੱਚ ਸਫ਼ਲ ਰਿਹਾ ਹੈ। ਅਜਿਹੇ ਸਿਨੇਮੇ ਨੂੰ ਦਰਸ਼ਕ ਵੱਖਰੀ ਸੋਚ ਅਤੇ ਨਜ਼ਰੀਏ ਨਾਲ ਵੇਖਦਾ ਹੈ। ਭਾਵੇਂ ਕਿ ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ ਪਰ ਜੋ ਬਣਦੀਆਂ ਹਨ ਉਹ ਕਿਸੇ ਨਾ ਕਿਸੇ ਐਵਾਰਡ ਦੀਆਂ ਹੱਕਦਾਰ ਬਣਦੀਆਂ ਹਨ।ਬਾਲੀਵੁੱਡ ਫਿਲਮ ‘ਸੀ ਇਨ ਕੋਰਟ’ ਅਜਿਹੇ ਹੀ ਸਿਨੇਮੇ ਚ ਵਾਧਾ ਕਰਦੀ ਇੱਕ ਪਰਿਵਾਰਕ ਫ਼ਿਲਮ ਹੈ ਜੋ ਜ਼ਿੰਦਗੀ ਦੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ।
ਅਜੋਕੇ ਦੌਰ ਵਿਚ ਰਿਸ਼ਤਿਆਂ ਦੀ ਘਟਦੀ ਜਾ ਰਹੀ ਪਵਿੱਤਰਤਾ ਅਤੇ ਸਮਾਨਤਾ ਨੂੰ ਇਹ ਫ਼ਿਲਮ ਬਾਖੂਬੀ ਪੇਸ਼ ਕਰਦੀ ਹੈ। ਇਸ ਫ਼ਿਲਮ ਰਾਹੀਂ ਉਨ੍ਹਾਂ ਬੱਚਿਆਂ ਦੀ ਮਾਨਸਿਕਤਾ ਵਿਖਾਈ ਗਈ ਹੈ ਜੋ ਘਰੇਲੂ ਵਿਵਾਦਾਂ ਤੋਂ ਪੈਦਾ ਹੋਏ ਤਲਾਕ ਦੇ ਮਾੜੇ ਨਤੀਜਿਆਂ ਦਾ ਦੀ ਚੱਕੀ ਵਿਚ ਪਿਸਦੇ ਹਨ।’ਸੀ ਇਨ ਕੋਰਟ’ ਇੱਕ ਛੋਟੇ ਬੱਚੇ ਦੀ ਵਿਲੱਖਣ ਕਹਾਣੀ ਹੋਵੇਗੀ ਜੋ ਅਜੋਕੇ ਮਾਪਿਆਂ ਨੂੰ ਤਲਾਕ ਦੇਣ ਦੇ ਦ੍ਰਿਸ਼ਟੀਕੋਣ ਤੋਂ ਦੁੱਖੀ ਹੈ। ਉਹ ਐਨੀ ਛੋਟੀ ਉਮਰ ਵਿਚ ਇਸ ਦੇ ਵਿਰੁੱਧ ਆਵਾਜ਼ ਉਠਾਉਦਾਂ ਹੈ।ਫਿਲਮ ਦੇ ਨਿਰਮਾਤਾ ਡਾ. ਆਸੂਪ੍ਰਿਆ ਨੇ ਕਿਹਾ ਹੈ ਕਿ ਪੇਸ਼ੇ ਤੋਂ ਮਨੋਵਿਗਿਆਨਕ ਹੋਣ ਦੇ ਨਾਤੇ ਮੈਂ ਬਹੁਤ ਸਾਰੀਆਂ ਕਹਾਣੀ ਪੜ੍ਹਦੀ ਹਾਂ, ਜਿਸ ਵਿੱਚ ਬੱਚੇ ਆਪਣੇ ਮਾਪਿਆਂ ਦੇ ਤਲਾਕ ਦੁਆਰਾ ਬਹੁਤ ਪ੍ਰਭਾਵਿਤ ਹੁੰਦੇ ਹਨ।ਇਹ ਫਿਲਮ ਇਕ ਅਜਿਹੀ ਕਹਾਣੀ ਆਧਾਰਤ ਹੈ ਜਿਸ ਵਿਚ ਇੱਕ ਛੋਟਾ ਬੱਚਾ ਤਲਾਕ ਨੂੰ ਰੋਕਣ ਲਈ ਮਾਪਿਆਂ ਦੇ ਖਿਲਾਫ ਸ਼ਿਕਾਇਤ ਦਰਜ਼ ਕਰਾਉਂਦਾ ਹੈ।ਵਿਸ਼ਾਲ ਮਿਸ਼ਰਾ ਦੁਆਰਾ ਨਿਰਦੇਸ਼ਕ ਇਸ ਫਿਲਮ ਵਿਚ ਰਾਜਬੀਰ ਬਤਸ,ਪ੍ਰਵੀਨ ਸਸੋਦੀਆ। ਛਪਾਕ ਫੇਮ ਅਦਾਕਾਰ ਦੇਵਾਸ, ਦਿਕਸ਼ਂੀਤ, ਸਮੀਰ ਸੋਨੀ, ਪ੍ਰੀਤੀ ਝਿੰਗੀਆਣੀ,ਟੀਨਾ ਤੇ ਬਾਲ ਕਲਾਕਾਰ ਆਰੀਅਨ ਜੂਬਰ ਨੇ ਮੁੱਖ ਭੂਮਿਕਾ ਨਿਭਾਈ ਹੈ।ਇਹ ਫਿਲਮ ਚੰਡੀਗੜ੍ਹ ਅਤੇ ਹਿਮਾਚਲ ਦੇ ਆਸ ਪਾਸ ਦੇ ਖੇਤਰ ‘ਚ ਫਿਲਮਾਈ ਗਈ ਜੋ ਕਿ ਯੂਨਾਈਟਿਡ ਫ਼ਿਲਮ ਸਟੂਡੀਓ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਹੁਤ ਜਲਦ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।
ਹਰਜਿੰਦਰ ਸਿੰਘ ਜਵੰਦਾ-94638-28000

Leave a Reply

Your email address will not be published. Required fields are marked *