ਇਪਟਾ ਦੀ ਆਨ ਲਾਇਨ ਰਾਸ਼ਟਰੀ ਕਮੇਟੀ ਦੀ ਮੀਟਿੰਗ

ਇਪਟਾ ਦੀ ਨੈਸ਼ਨਲ ਕਮੇਟੀ ਦੀ ਆਨ ਲਾਇਨ ਮੀਟਿੰਗ ਵਿਚ ਪੰਜਾਬ, ਯੂ.ਪੀ., ਬਿਹਾਰ, ਦਿੱਲੀ, ਛੱਤੀਸਗੜ, ਮਹਾਰਸ਼ਟਰ, ਮੱਧ ਪ੍ਰਦੇਸ, ਜੰਮੂ, ਉਤਰ-ਖੰਡ, ਤਾਮਿਲਨਾਡੂ, ਪਾਂਡੀਚਰੀ, ਕੇਰਲਾ ਅਤੇ ਪੱਛਮੀ ਬੰਗਾਲ ਦੇ ਡੇਢ ਦਰਜਨ ਸੂਬੀਆਂ ਨੇ ਸ਼ਮੂਲੀਅਤ ਕੀਤੀ। ਜਿਸ ਇਪਟਾ ਦੇ ਕਾਰਕੁਨ ਰਕੇਸ਼ ਵੇਦਾ, ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਤਨਵੀਰ ਅਖਤਰ, ਹਿਮਾਂਸ਼ੂ ਰਾਏ, ਵਿੱਕੀ ਮਹੇਸ਼ਵਰੀ, ਕੋਸ਼ਟੀ ਵਿਨੋਦ, ਰਾਜੇਸ਼ ਸ੍ਰੀਵਾਸਤਵ, ਪਰਮੋਦਰ, ਸੰਜੀਵ ਕੁਮਾਰ, ਤਿਪਤੀ ਵਰਮਾਂ, ਮਨੀਸ਼ ਸ੍ਰੀਵਾਸਤਵ, ਸੀਮਾ ਰਾਜੋਰੀਆ, ਹੀਰੋਮ ਰਾਜੋਰੀਆ, ਹਰਦੀਪ ਸਿੰਘ ਦੀਪ, ਫ਼ਿਰੋਜ਼ ਅਸ਼ਰਫ ਖਾਨ, ਨਵੀਨ ਨੀਰਜ, ਵੀਪੁਲ ਤੇਲਦੁਕਰ, ਭਾਵਨਾ ਰਘੁਵੰਸ਼ੀ, ਸ਼ਲੈਦਰ, ਸੁਭਾਸ਼ ਚੰਦਰਾ, ਵਨੀਤ, ਰਮਨ, ਊਸ਼ਾ ਅਥਲੈ, ਅਜੈ ਅਥਲੈ, ਮੀਆਮ ਮੁਖਰਜੀ,ਬੀਨਾਏ ਵਸੀਮ, ਅਧੀਰਾਮਨ ਸਮੇਤ ਤਿੰਨ ਦਰਜਨ ਕਾਰਕੁਨਾ ਦੀ ਸ਼ਮੂਲੀਅਤ ਕੀਤੀ।

ਇਪਟਾ ਦੇ ਰਾਸ਼ਰਟੀ ਜਨਰਲ ਸੱਕਤਰ ਰਾਕੇਸ਼ ਵੈਦਾ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਮੱਦੇਨਜ਼ਰ ਸਾਨੂੰ ਇਪਟਾ ਨੂੰ ਜੱਥੇਬੰਦਕ ਤੌਰ ’ਤੇ ਮਜਬੂਤ ਕਰਨ ਲਈ ਗੰਭੀਰ ਯਤਨ ਕਰਨੇ ਪੈਣਗੇ।ਇਪਟਾ ਦੀ ਰਾਸ਼ਟਰੀ ਆਗੂ ਊਸ਼ਾ ਅਥਲੈ ਨੇ ਇਪਟਾ ਦੀਆਂ ਸੂਬਾ ਇਕਾਈਆਂ ਦੇ ਜੱਥੇਬੰਧਕ ਢਾਂਚਿਆਂ ਬਾਰੇ ਵਿਸਥਰਤ ਰਿਪੋਰਟ ਪੇਸ਼ ਕੀਤੀ।

ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਇਪਟਾ, ਪੰਜਾਬ ਆਨ ਲਾਇਨ ਲੋਕ-ਹਿਤੈਸ਼ੀ ਰੰਗਮੰਚੀ ਤੇ ਸਭਿਆਚਰਕ ਗਤੀਵਿਧੀਆਂ ਸ਼ੁਰੂ ਕਰਨ ਜਾ ਰਹੀ ਹੈ।ਜਿਸ ਵਿਚ ਭਖਦੇ ਸਮਾਜਿਕ ਸਰੋਕਾਰਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ।

ਇਪਟਾ ਦੇ ਰਾਸ਼ਟਰੀ ਆਗੂ ਤਨਵੀਰ ਅਖਤਰ, ਹਿਮਾਂਸ਼ੂ ਰਾਏ, ਮੀਆਮ ਮੁਖਰਜੀ ਤੇ ਇਪਟਾ, ਪੰਜਾਬ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਅਤੇ ਸੱਕਤਰ ਵਿੱਕੀ ਮਹੇਸ਼ਵਰੀ ਸਮੇਤ ਹਾਜ਼ਿਰ ਇਪਟਾ ਕਾਰਕੁਨ ਸਰਬਸੰਮਤੀ ਨਾਲ ਇਸ ਸਿੱਟੇ ਉਪਰ ਪਹੁੰਚੇ ਕਿ ਕੋਰੋਨਾ ਵਰਗੀ ਭਿਆਨਕ ਬਿਪਤਾ ਦੇ ਮਦੇਨਜ਼ਰ ਇਪਟਾ ਦੀਆਂ ਦੇਸ ਭਰ ਵਿਚ ਸ਼ੌਸ਼ਲ ਮੀਡੀਆ ਜ਼ਰੀਏ ਆਨ ਲਾਈਨ ਇਪਟਾ ਦੀਆਂ ਗਤੀਵਿਧੀਆਂ ਸ਼ੁਰੂ ਕਰਨੀਆਂ ਚਾਹੀਦੀਆ ਹਨ।

ਜਿਸ ਵਿਚ ਲੋਕ-ਮਸਲੇ ਕਲਾਮਈ ਤਰੀਕੇ ਨਾਲ ਉਭਾਰਨ ਅਤੇ ਲੋਕ ਕਲਾਕਾਰਾਂ ਦੀ ਕਲਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਫੇਸ-ਬੁੱਕ ਲਾਈਵ ਅਤੇ ਯੂ-ਟਿਊਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਇਲਾਵਾ ਨਵੇਂ ਸਿਰਓ ਵਿੱਤੀ ਸਰੋਤ ਤਲਾਸ਼ਣਾਂ, ਦੇਸ ਦੇ ਕੁਲਵਕਤੀ ਸਮਰਪਿਤ ਕਲਾਕਾਰਾਂ ਉਪਰ ਆਏ ਆਰਿਥਕ ਸੰਕਟ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *