ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਬੰਦ ਕਰਨ ਰਾਜਨੀਤਿਕ ਆਗੂ ਤੇ ਪਾਰਟੀਆਂ

ਪਿਛਲੇ ਕੁਝ ਦਿਨਾਂ ਰਾਜਸਥਾਨ ਵਿਚ ਜੋ ਘਟਨਾਕ੍ਰਮ ਹੋ ਰਿਹਾ ਹੈ, ਉਹ ਸਿੱਧਾ ਹੀ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਹੈ। ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿਚ ਇਕ ਪਾਰਟੀ ਨੂੰ ਸੱਤਾ ਵਿਚੋਂ ਬਾਹਰ ਕਰਨ ਲਈ ਵਿਧਾਇਕਾਂ ਦੀ ਖਰੀਦੋ ਫਰੋਖਤ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਜਦੋਂ ਵੋਟਾਂ ਪੈਦੀਆਂ ਹਨ ਤਾਂ ਲੋਕ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਉਂਦੇ ਹਨ ਜੇਕਰ ਤਾਂ ਪਿਛਲੀ ਸਰਕਾਰ ਹੀ ਰਿਪੀਟ ਹੋ ਜਾਵੇ ਤਾਂ ਇਹ ਕਿਹਾ ਜਾਂਦਾ ਹੈ ਕਿ ਉਸ ਪਾਰਟੀ ਦੇ ਵਿਕਾਸ ਕੀਤਾ ਹੈ ਪਰੰਤੂ ਜਦੋਂ ਵਿਰੋਧੀ ਧਿਰ ਦੇ ਹੱਥ ਸੱਤਾ ਦੀ ਚਾਬੀ ਜਨਤਾ ਦਿੰਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ , ਲੋਕ ਪਾਰਟੀ ਤੋਂ ਨਰਾਜ਼ ਹਨ, ਜਿਸਦਾ ਖਮਿਆਜਾ ਉਸਨੂੰ ਭੁਗਤਣਾ ਪਿਆ। ਲੋਕਾਂ ਨੇ ਵੋਟਾ ਪਾ ਕੇ ਪਾਰਟੀ ਨੂੰ ਸਰਕਾਰ ਚਲਾਉਣ ਲਈ ਸਹਿਮਤੀ ਨੂੰ ਪਾਰਟੀਆਂ ਸਿਰ ਮੱਥੇ ਪ੍ਰਵਾਨ ਕਰਦੀਆਂ ਹਨ ਤੇ ਸਰਕਾਰ ਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿਚ ਜੁਟ ਜਾਂਦੀਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਇਹ ਦੇਖਣ ਵਿਚ ਆਇਆ ਕਿ ਸਰਕਾਰ ਚਲਦਿਆਂ ਚਲਦਿਆਂ ਹੀ ਵਿਰੋਧੀ ਧਿਰ ਵਲੋਂ ਸੱਤਾ ਧਿਰ ਦੇ ਕੁਝ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸਦੇ ਲਈ ਚਾਹੇ ਅੰਨੇਵਾਹ ਪੈਸਾ ਹੀ ਕਿਉਂ ਨਾ ਵਹਾਉਣਾ ਪਵੇ, ਇਥੋ ਤੱਕ ਕਿ ਕੁਝ ਵਿਧਾਇਕਾਂ ਵਲੋਂ ਤਾਂ ਕਿਡਨੈਪ ਕਰਨ ਦੀਆਂ ਗੱਲਾਂ ਵੀ ਕਹਿ ਦਿੱਤੀਆਂ ਜਾਂਦੀਆਂ ਹਨ, ਜਿਸ ਨੂੰ ਕਿਸੇ ਵੀ ਤਰਾਂ ਨਾਲ ਸਹੀ ਨਹੀਂ ਮੰਨਿਆ ਜਾ ਸਕਦਾ ਹੈ ਕਿਉਂਕਿ ਇਥੇ ਜਨਤਾ ਦੀ ਸਹਿਮਤੀ ਨਹੀਂ ਹੁੰਦੀ ਬਲਕਿ ਸੱਤਾ ਦੀ ਕੁਰਸੀ ’ਤੇ ਕਬਜ਼ਾ ਕਰਨ ਲਈ ਹਥਕੰਢੇ ਅਪਣਾਏ ਜਾਂਦੇ ਹਨ। ਇਹ ਨਹੀਂ ਕਿ ਜਨਤਾ ਨੇ ਸਰਕਾਰ ਬਦਲਣ ਲਈ ਕੋਈ ਸੰਘਰਸ਼ ਕੀਤਾ ਹੋਵੇ, ਕੋਈ ਰੋਸ਼ ਪ੍ਰਦਰਸ਼ਨ ਕੀਤਾ ਹੋਵੇ ਤਾਂ ਵਿਰੋਧੀ ਧਿਰ ਵਾਲੇ ਇਹ ਕਦਮ ਚੁੱਕਦੇ ਹਨ, ਇਸ ਲਈ ਇਹੋ ਜਿਹੇ ਘਟਨਾਕ੍ਰਮ ਨੂੰ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਕਿਹਾ ਜਾ ਸਕਦਾ ਹੈ। ਇਥੇ ਇਹ ਵੀ ਕਹਿਣਾ ਬਹੁਤ ਜਰੂਰੀ ਹੈ ਕਿ ਇਸ ਤੋਂ ਬਾਅਦ ਜਨਤਾ ਨੂੰ ਕੋਈ ਸਹੂਲਤਾਂ ਜਿਆਦਾ ਨਹੀਂ ਮਿਲਦੀਆਂ ਨਾ ਹੀ ਘਟਦੀਆਂ ਹਨ ਪਰੰਤੂ ਇਹ ਜਰੂਰ ਕਿਹਾ ਜਾ ਸਕਦਾ ਹੈ ਕੁਝ ਆਗੂ ਆਪਣਾ ਜਮੀਰ ਵੇਚ ਕੇ ਕੋਈ ਅਹੁਦਾ ਲੈ ਕੇ ਆਪਣਾ ਕਦੇ ਵੀ ਨਾ ਭਰਨ ਵਾਲਾ ਢਿੱਡ ਜਰੂਰ ਭਰਨ ਦੀ ਕੋਸ਼ਿਸ਼ ਕਰਦੇ ਹਨ, ਸੱਤਾ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰਦੇ ਹਨ। ਜਿੰਨੇ ਵੀ ਬਿਆਨ ਰਾਜਸਥਾਨ , ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਵਿਚ ਸੱਤਾ ਪਰਿਵਰਤਨ ਦੇ ਮਾਮਲਿਆਂ ਦੇ ਆਏ, ਉਹ ਇਸ ਗੱਲ ਦੀ ਪੁਸ਼ਟੀ ਵੀ ਕਰਦੀਆਂ ਹਨ। ਇਸ ਲਈ ਇਕ ਗੱਲ ਪੂਰੀ ਤਰਾਂ ਨਾਲ ਰਾਜਨੀਤਿਕ ਪਾਰਟੀਆਂ ਤੇ ਆਗੂਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੋ ਜਨਤਾ ਦਾ ਫੈਸਲਾ ਹੁੰਦਾ ਹੈ, ਉਸ ਨੂੰ ਬਦਲਣ ਲਈ ਪੈਸਾ ਤੇ ਦਬਕੇ ਦੀ ਵਰਤੋਂ ਨਾ ਕਰਨ ਬਲਕਿ ਆਉਣ ਵਾਲੀਆਂ ਵੋਟਾਂ ਦਾ ਇੰਤਜਾਰ ਜਰੂਰ ਕੀਤਾ ਜਾਵੇ ਨਹੀਂ ਤਾਂ ਇਹ ਸ਼ਰੇਆਮ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਸਮਝਿਆ ਜਾਵੇਗਾ।
ਲੇਖਕ
ਮਨਪ੍ਰੀਤ ਸਿੰਘ ਮੰਨਾ,
ਵਾਰਡ ਨੰਬਰ 5, ਮਕਾਨ ਨੰਬਰ 86ਏ,
ਗੜਦੀਵਾਲਾ।
ਮੋਬਾ. 09417717095,07814800439।

Leave a Reply

Your email address will not be published. Required fields are marked *