ਖੇਤੀ ਵਿੱਚ ਬਦਲਾਅ ਹੀ ਦਵਾ ਸਕਦਾ ਹੈ ਕਰਜ਼ਿਆਂ ਤੋਂ ਨਿਜਾਤ- ਗੌਰਵ

ਅਕਸਰ ਕਿਸਾਨਾਂ ਬਾਰੇ ਰੋਜ਼ ਅਖ਼ਬਾਰਾਂ ਵਿੱਚ ਪੜਦੇ ਹਾਂ ਕਿ ਅਜੋਕੇ ਦੌਰ ਵਿੱਚ ਕਿੰਨਾ ਪ੍ਰੇਸਾਨੀਆਂ ਵਿਚੋਂ ਗੁਜਰ ਰਿਹਾ ਰੋਜ਼ ਕਿਤੇ ਨਾ ਕਿਤੇ ਕੋਈ ਭਰਾ ਆਤਮ ਹੱਤਿਆ ਕਰ ਲੈਂਦਾ ਹੈ ਕਿਸਾਨ ਭਰਾਵੋ ਅਗਰ ਅਸੀਂ ਕਰਜਅਿਾਂ ਤੋਂ ਮੁਕਤੀ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵੀ ਖੁਸ਼ਹਾਲ ਹੋਵੇ ਤਾਂ ਸਾਨੂੰ ਆਪਣੀਆਂ ਫਸਲਾਂ ਦੇ ਵਿੱਚ ਬਦਲਾਅ ਕਰਨਾ ਹੀ ਪਵੇਗਾ ਸਾਡੀ ਹਾਲਾਤ ਭੇਡਾਂ ਵਾਲੀ ਹੋ ਚੁੱਕੀ ਹੈ ਜਿੱਧਰ ਨੂੰ ਇੱਕ ਚੱਲਿਆ ਅਸੀਂ ਸਾਰੇ ਨਫਾ ਨੁਕਸਾਨ ਦੇਖੇ ਬਿਨਾਂ ਉਸ ਵੱਲ ਸਿੱਧੇ ਹੋ ਜਾਂਦੇ ਹਨ ਤੇ ਕਿਤੇ ਨਾ ਕਿਤੇ ਆਪਣਾ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਹੀ ਨੁਕਸਾਨ ਕਰ ਬੈਠਦੇ ਹਾਂ । ਮੈਂ ਤੁਹਾਡੇ ਨਾਲ ਅਜ ਇਹੋ ਜਿਹੀਆਂ ਕੁੱਝ ਗੱਲਾਂ ਸਾਂਝੀਆਂ ਕਰਾਂਗਾ ਜਿਸ ਨਾਲ ਸਾਡੇ ਸਿਰ ਤੋਂ ਕਰਜ਼ਿਆਂ ਦਾ ਭਾਰ ਹੌਲਾ ਹੋ ਸਕਦਾ ਹੈ ।
ਵਿਦੇਸ਼ਾਂ ਵਿੱਚ ਕਿਸਾਨ ਕਿਉਂ ਹਨ ਖੁਸ਼ਹਾਲ ?
ਅਕਸਰ ਅਸੀਂ ਦੇਖਦੇ ਹਾਂ ਕਿ ਵਿਦੇਸ਼ਾਂ ਵਿੱਚ ਜੋ ਕਿਸਾਨ ਹਨ ਉਹ ਬਹੁਤ ਹੀ ਖੁਸ਼ਹਾਲ ਹਨ ਉਨਾਂ ਦਾ ਸਭ ਤੋਂ ਵੱਡਾ ਕਾਰਨ ਕਿ ਉਹ ਸਾਡੇ ਵਾਂਗ ਇੱਕ ਜਾਂ ਦੋ ਫਸਲਾਂ ਦੇ ਸਿਰ ਤੇ ਨਹੀਂ ਰਹਿੰਦੇ ਅਗਰ ਉਨਾਂ ਕੋਲ 5 ਜਾਂ 50 ਏਕੜ ਜ਼ਮੀਨ ਹੈ ਤਾਂ ਉਹ ਆਪਣੀ ਜ਼ਮੀਨ ਵਿੱਚ ਅਲੱਗ-ਅਲੱਗ ਤਰਾਂ ਦੀਆਂ ਫਸਲਾਂ ਲਗਾਉਂਦਾ ਹੈ । ਪਰ ਸਾਡਾ ਹਾਲ ਇਹੋ ਜਿਹਾ ਹੋ ਚੁੱਕਾ ਹੈ ਕਿ ਜੇ ਇੱਕ ਨੇ ਝੋਨਾ ਲਗਾਇਆ ਤਾਂ ਅਸੀਂ ਸਾਰਾ ਝੋਨਾ ਹੀ ਲਗਾ ਦਿੰਦੇ ਹਾਂ ਜੇ ਇੱਕ ਨੇ ਕਣਕ ਬੀਜੀ ਹੈ ਤਾਂ ਅਸੀਂ ਸਾਰੇ ਕਣਕ ਦੁਆਲੇ ਹੀ ਹੋ ਜਾਂਦੇ ਹਾਂ । ਜੇ ਕਿਤੇ ਇੱਕ ਹਿੱਸੇ ਵਿੱਚ ਗੰਨੇ ਦੀ ਕਾਸ਼ਤਕਾਰ ਹੋ ਰਹੀ ਹੈ ਤਾਂ ਉੱਥੋਂ ਦੇ ਸਾਰੇ ਕਿਸਾਨ ਗੰਨੇ ਦੁਆਲੇ ਹੀ ਹੋ ਜਾਂਦੇ ਹਨ । ਸਾਨੂੰ ਕੁਝ ਰੈਗੂਲਰ ਫਸਲਾਂ ਤੋਂ ਧਿਆਨ ਹਟਾ ਕੇ ਦਰੱਖਤ ਜਾਂ ਬਾਗਬਾਨੀ ਵੱਲ ਵੀ ਧਿਆਨ ਦੇਣਾ ਪਵੇਗਾ ਅਕਸਰ ਅਸੀਂ ਦੇਖਦੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਕਿਸਾਨ ਭਰਾ ਆਪਣੇ ਖੇਤਾਂ ਵਿੱਚ ਦਰੱਖਤ ਜ਼ਰੂਰ ਲਗਾਉਂਦੇ ਸਨ ਬੇਸ਼ੱਕ ਖੇਤਾਂ ਦੇ ਬੰਨਿਆਂ ਤੇ ਹੀ ਕਿਉਂ ਨਾ ਲਗਾਉਣ । ਕਿਉਂਕਿ ਅਕਸਰ ਜਦੋਂ ਵੀ ਘਰ ਵਿੱਚ ਉੱਨੀ ਇੱਕੀ ਹੁੰਦੀ ਤਾਂ ਅਸੀਂ ਆਪਣੇ ਦਰੱਖਤ ਵਢਾ ਕੇ ਵੇਚ ਕੇ ਆਪਣਾ ਸਮਾਂ ਸਾਰ ਲੈਂਦੇ ਸੀ । ਪਰ ਅੱਜ ਅਸੀਂ ਕਿਤੇ ਨਾ ਕਿਤੇ ਇਨਾਂ ਚੀਜ਼ਾਂ ਤੋਂ ਬਹੁਤ ਦੂਰ ਹੋ ਚੁੱਕੇ ਹਾਂ ਅੱਜ ਕਿਸਾਨ ਭਰਾਵਾਂ ਨੇ ਦਰੱਖਤਾਂ ਤਾਂ ਕੀ ਲਗਾਉਣੇ ਖੇਤਾਂ ਦੇ ਬੰਨਿਆਂ ਤੇ ਰੋਡ ਅਪ ਦਾ ਛਿੜਕਾਅ ਹੀ ਇੰਨਾ ਕਰਦੇ ਹਾਂ ਤੇ ਘਾਹ ਤੱਕ ਨਹੀਂ ਹੋਣ ਦਿੰਦੇ । ਪਰ ਇਸ ਗੱਲੋਂ ਦੋਆਬਾ ਅਜੇ ਵੀ ਵਧਾਈ ਦਾ ਪਾਤਰ ਹੈ ਕਿ ਕਿਤੇ ਨਾ ਕਿਤੇ ਦਰੱਖਤ ਜਾਂ ਬਾਗਬਾਨੀ ਵੱਲ ਜਰੂਰ ਧਿਆਨ ਦੇ ਰਿਹਾ ਹੈ ਅਤੇ ਇੱਕ ਗੱਲ ਹੋਰ ਖਾਸ ਧਿਆਨ ਦੇਣ ਵਾਲੀ ਅਸੀਂ ਬਹੁਤ ਘੱਟ ਸੁਣਿਆ ਹੋਵੇਗਾ ਕਿ ਦੁਆਬੇ ਦਾ ਕੋਈ ਕਿਸਾਨ ਭਰਾ ਜਿਸ ਨੇ ਖੁਦਕੁਸ਼ੀ ਕੀਤੀ ਹੋਵੇ । ਕਿਸਾਨ ਭਰਾਵੋ ਸਾਡੇ ਕੋਲ ਅੱਜ ਵੀ ਸਮਾਂ ਹੈ ਜੇ ਅਸੀਂ ਅੱਜ ਵੀ ਨਹੀਂ ਸੰਭਲੇ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ ਅਸੀਂ ਆਪਣੇ ਨਾਲ ਨਾਲ ਆਪਣੀਆਂ ਜਮੀਨਾਂ ਵੀ ਕੈਮੀਕਲ ਪਾ ਪਾ ਕੇ ਖਰਾਬ ਕਰ ਚੁੱਕੇ ਹਾਂ ।
ਸਾਗਵਾਨ ਇੱਕ ਬਹੁਤ ਵਧੀਆ ਹੱਲ ਹੈ :-
ਅਕਸਰ ਅਸੀਂ ਆਪਣੇ ਮਨ ਵਿੱਚ ਕਈ ਅਜਿਹੀਆਂ ਧਾਰਨਾਵਾਂ ਲੈ ਕੇ ਬੈਠ ਜਾਂਦੇ ਹਾਂ ਕਿ ਜਿਸ ਦਾ ਅਜੋਕੇ ਯੁੱਗ ਵਿੱਚ ਕੋਈ ਤੁੱਕ ਨਹੀਂ ਹੈ । ਕਿਸਾਨ ਭਰਾਵੋ ਸਾਗਵਾਨ ਦੇ ਬਾਰੇ ਵੀ ਸਾਡੇ ਮਨ ਵਿੱਚ ਅਜਿਹੀਆਂ ਹੀ ਧਾਰਨਾਵਾਂ ਹਨ ਕਿ ਇਹ ਸਾਡੀਆਂ ਜ਼ਮੀਨਾਂ ਵਿੱਚ ਨਹੀਂ ਹੁੰਦਾ ਜਾਂ ਇਸ ਨੂੰ ਤਿਆਰ ਹੋਣ ਵਾਸਤੇ ਚਾਲੀ ਤੋਂ ਪੰਜਾਹ ਸਾਲ ਲੱਗ ਜਾਂਦੇ ਨੇ, ਕਿਸਾਨ ਭਰਾਵੋ ਇੱਕ ਗੱਲ ਤਾਂ ਯਾਦ ਹੋਵੇਗਾ ਕਿ ਜਦੋਂ ਸ਼ੁਰੂਆਤੀ ਦੌਰ ਵਿੱਚ ਪਾਪੂਲਰ ਆਇਆ ਸੀ ਤਾਂ ਬਹੁਤ ਸਾਰੇ ਕਿਸਾਨਾਂ ਨੇ ਇਸ ਨੂੰ ਨਕਾਰ ਦਿੱਤਾ ਸੀ ਕਿ ਇਹ ਲੱਕੜ ਬਹੁਤ ਪੋਲੀ ਹੁੰਦੀ ਹੈ ਜਾਂ ਸਾਡੀਆਂ ਬਾਕੀ ਫ਼ਸਲਾਂ ਜੋ ਹਨ ਅਗਰ ਪਾਪੂਲਰ ਲਗਾ ਲਵਾਂ ਵੀ ਤੇ ਖ਼ਰਾਬ ਹੋ ਜਾਣਗੀਆਂ ਪਰ ਕਿਸਾਨ ਪ੍ਰਭੂ ਇੱਕ ਗੱਲ ਯਾਦ ਰੱਖੋ ਜਿੰਨਾਂ ਨੇ ਉਸ ਸਮੇਂ ਪੋਪਲਰ ਦੀ ਖੇਤੀ ਕੀਤੀ ਉਨਾਂ ਕਿਸਾਨ ਭਰਾਵਾਂ ਨੇ ਬਹੁਤ ਸਾਰਾ ਪੈਸਾ ਕਮਾਇਆ ਅਤੇ ਬੱਚਿਆਂ ਨੂੰ ਵੀ ਵਧੀਆ ਸੈੱਟ ਕੀਤਾ । ਅੱਜ ਸਾਗਵਾਨ ਵੀ ਉਸੇ ਦੌਰ ਵਿੱਚੋਂ ਲੰਘ ਰਿਹਾ ਹੈ ਸੋਚਣਾ ਅਸੀਂ ਹੈ ਕਿ ਅਸੀਂ ਖੁਦ ਕਮਾਈ ਕਰਨੀ ਹੈ ਜਾਂ ਦੂਸਰਿਆਂ ਨੂੰ ਕਮਾਈ ਕਰਦੇ ਦੇਖਣਾ ਹੈ । ਇਹ ਗੱਲ ਸੋਚਣ ਵਾਲੀ ਹੈ ਜੇਕਰ 18 ਤੋਂ 20 ਸਾਲਾਂ ਵਿੱਚ ਹੋਣ ਵਾਲਾ ਸਫੈਦਾ 6 ਤੋਂ 7 ਸਾਲ ਵਿੱਚ ਤਿਆਰ ਹੋ ਸਕਦਾ ਹੈ ਤਾਂ ਸਾਗਵਾਨ ਕਿਉਂ ਨਹੀਂ ਹੋ ਸਕਦਾ। ਜੇਕਰ ਅਸੀਂ ਕੁਝ ਸਾਗਵਾਨ ਦੀ ਵਧੀਆ ਨਸਲ ਆਪਣੇ ਖੇਤਾਂ ਵਿੱਚ ਲਗਾਉਂਦੇ ਹਾਂ ਜਿਵੇਂ ਰੈੱਡ ਬਰਮਾ ਟੀਕ (ਲਾਲ ਸਾਗਵਾਨ) ਇਹ 9 ਤੋਂ 10 ਸਾਲ ਵਿੱਚ ਆਰਾਮ ਨਾਲ ਤਿਆਰ ਹੋ ਜਾਂਦਾ ਹੈ । ਇਸ ਦੀ ਬਾਜ਼ਾਰ ਵਿੱਚ ਕੀਮਤ ਵੀ ਬਹੁਤ ਹੈ ਕਿਉਂਕਿ ਇਸ ਦੀ ਵਰਤੋਂ ਬਹੁਤ ਜਗਾ ਤੇ ਹੁੰਦੀ ਹੈ ਜਿੱਥੇ ਬਾਕੀ ਲੱਕੜ ਸਾਨੂੰ ਆਸਾਨੀ ਨਾਲ ਮਿਲਦੀ ਹੈ ਲਾਲ ਸਾਗਵਾਨ ਸਾਨੂੰ ਅਕਸਰ ਆਰਡਰ ਤੇ ਮੰਗਵਾਉਣਾ ਪੈਂਦਾ ਹੈ ਜਿਸ ਕਰਕੇ ਇਸ ਦੀ ਕੀਮਤ 3000 ਤੋਂ 4000 ਰੁਪਏ ਪ੍ਰਤੀ ਕਿਊਬਿਕ ਫੁੱਟ ਹੁੰਦੀ ਹੈ, ਅਤੇ ਇੱਕ ਪੇੜ ਵਿੱਚੋਂ ਪੰਦਰਾਂ ਕਿਊਬਿਕ ਫੁੱਟ ਲੱਕੜ ਨਿਕਲ ਜਾਂਦੀ ਹੈ । ਕਿਸਾਨ ਭਰਾਵਾਂ ਨੂੰ ਇਸ ਪਾਸੇ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ ।
ਪਿੰਕ ਗੁਆਵਾ (ਲਾਲ ਇਲਾਹਾਬਾਦੀ) ਅਮਰੂਦ ਦੀ ਕਾਸ਼ਤ:-
ਜੇਕਰ ਅਸੀਂ ਬਾਗਬਾਨੀ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਵਧੀਆ ਬਦਲ ਲਾਲ ਇਲਾਹਾਬਾਦੀ ਅਮਰੂਦ ਹੈ ਇਸ ਦੀ ਕੀਮਤ ਵੀ ਬਾਜ਼ਾਰ ਵਿੱਚ ਬਹੁਤ ਵਧੀਆ ਪੈ ਜਾਂਦੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ 100 ਤੋਂ 120 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਵਿਕਦਾ ਹੈ ਜੇਕਰ ਅਸੀਂ ਇਸ ਦੀ ਅੱਧੀ ਕੀਮਤ ਵੀ ਲਾ ਕੇ ਚੱਲੀਏ ਤਾਂ ਅਸੀਂ ਪ੍ਰਤੀ ਏਕੜ ਲੱਖਾਂ ਰੁਪਏ ਮੁਨਾਫਾ ਲੈ ਸਕਦੇ ਹਾਂ ਕਿਸਾਨ ਭਰਾਵੋ ਅਸੀਂ ਦੇਖਦੇ ਹਾਂ ਤੇ ਬਾਜ਼ਾਰ ਵਿੱਚ ਜੋ ਜੂਸ ਵੀ ਅਮਰੂਦ ਦਾ ਮਿਲਦਾ ਹੈ ਉਹ ਵੀ ਲਾਲ ਅਮਰੂਦ ਤੋਂ ਤਿਆਰ ਕੀਤਾ ਹੁੰਦਾ ਹੈ ਅਤੇ ਹਰ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਹੈ ਬਾਕੀ ਫਸਲਾਂ ਦੀ ਤਰਾਂ ਸਾਨੂੰ ਹਰ ਸਾਲ ਇਸ ਤੇ ਵਾਰ ਵਾਰ ਖਰਚਾ ਨਹੀਂ ਕਰਨਾ ਪੈਂਦਾ ਅਸੀਂ ਇੱਕ ਵਾਰੀ ਇਸ ਤੇ ਖਰਚਾ ਕਰਦੇ ਹਾਂ ਤੇ ਤਕਰੀਬਨ 12 ਤੋਂ 15 ਸਾਲ ਇਸ ਤੋਂ ਆਰਾਮ ਨਾਲ ਕਮਾਈ ਕਰ ਸਕਦੇ ਹਾਂ ਇਹ ਫ਼ਸਲਾਂ ਸਾਨੂੰ ਸਾਲ ਵਿੱਚ ਦੋ ਵਾਰ ਫਲ ਦੇ ਕੇ ਜਾਂਦੀ ਹੈ ਅਤੇ ਇਸ ਦਾ ਮੰਡੀਕਰਨ ਵੀ ਬਹੁਤ ਆਸਾਨ ਹੈ ਸੋ ਕਿਸਾਨ ਭਰਾਵੋ ਸਾਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ।
ਅਨਾਰ ਦੀ ਖੇਤੀ ਵੀ ਲਾਹੇਵੰਦ ਹੈ :-
ਅਮਰੂਦ ਤੋਂ ਇਲਾਵਾ ਅਸੀਂ ਅਨਾਰ ਦੀ ਖੇਤੀ ਵੀ ਕਰ ਸਕਦੇ ਹਾਂ ਇਸ ਦੀ ਵਧੀਆ ਨਸਲ ਪ੍ਰਤੀ ਪੌਦਾ 30 ਤੋਂ 40 ਕਿੱਲੋ ਤੱਕ ਦਾ ਅਸਾਨੀ ਨਾਲ ਝਾੜ ਦੇ ਜਾਂਦੀ ਹੈ । ਅਨਾਰ ਦੀ ਡਿਮਾਂਡ ਵੀ ਮਾਰਕੀਟ ਵਿੱਚ ਲਗਾਤਾਰ ਬਣੀ ਰਹਿੰਦੀ ਹੈ ਤੇ ਉਹ ਫਰੂਟ ਹਨ ਜੋ ਡਾਕਟਰਾਂ ਵੱਲੋਂ ਵੀ ਖਾਣ ਵਾਸਤੇ ਦੱਸੇ ਜਾਂਦੇ ਹਨ ਅਤੇ ਇਸ ਦੇ ਜੂਸ ਦੀ ਵੀ ਮਾਰਕੀਟ ਵਿੱਚ ਬਹੁਤ ਡਿਮਾਂਡ ਰਹਿੰਦੀ ਹੈ ਅਗਰ ਅਸੀਂ ਇਸ ਦੀ ਵੀ ਕੋਈ ਵਧੀਆ ਨਸਲ ਲਗਾਉਂਦੇ ਹਾਂ ਤਾਂ ਉਸ ਤੋਂ ਸਾਲਾਨਾ ਲੱਖਾਂ ਰੁਪਿਆ ਕਮਾ ਸਕਦੇ ਹਾਂ ਅਤੇ ਇਨਾਂ ਨੂੰ ਲਗਾਉਣ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਹੁੰਦਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਸਾਲਾਨਾ ਕੋਈ ਨਾ ਕੋਈ ਕੁਦਰਤੀ ਮਾਰ ਪੈ ਜਾਂਦੀ ਹੈ ਜਿਸ ਕਾਰਨ ਸਾਡੀਆਂ ਫਸਲਾਂ ਖੜੀਆਂ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਕਾਰਨ ਕਿਸਾਨ ਭਰਾ ਕਰਜੇ ਦੀ ਮਾਰ ਹੇਠਾਂ ਦੱਬੇ ਰਹਿੰਦੇ ਹਨ ਕਿਸਾਨ ਭਰਾਵੋ ਇੱਕ ਗੱਲ ਹਮੇਸ਼ਾਂ ਯਾਦ ਰੱਖਣਾ ਅਗਰ ਅਸੀਂ ਆਪਣੀਆਂ ਜ਼ਮੀਨਾਂ ਵਿੱਚ ਥੋੜਾ ਥੋੜਾ ਬਦਲਵੀਆਂ ਫ਼ਸਲਾਂ ਲਗਾਵਾਂਗੇ ਤਾਂ ਸਾਡੀਆਂ ਬਾਕੀ ਫ਼ਸਲਾਂ ਦਾ ਵੀ ਮੁੱਲ ਵਧੀਆ ਪੈ ਜਾਵੇਗਾ ਪਰ ਅਸੀਂ ਨਹੀਂ ਮੰਨਦੇ ਹਮੇਸ਼ਾਂ ਦੂਜਿਆਂ ਨੂੰ ਸਲਾਹ ਦੇਣੀ ਚੰਗੀ ਸਮਝਦੇ ਹਾਂ ਅਤੇ ਜਦੋਂ ਵੀ ਕੋਈ ਸਾਡਾ ਨੁਕਸਾਨ ਹੁੰਦਾ ਹੈ ਤਾਂ ਦੂਰ ਅਸੀਂ ਦੂਜਿਆਂ ਸਿਰ ਮੜ ਦਿੰਦੇ ਹਾਂ । ਇਹ ਪਹਿਲ ਸਾਨੂੰ ਖੁਦ ਹੀ ਕਰਨੀ ਪਏਗੀ ਅਸੀਂ ਆਪਣਿਆਂ ਕਰਜ਼ਿਆਂ ਤੋਂ ਨਿਜਾਤ ਆਤਮਹੱਤਿਆ ਨਹੀਂ ਆਤਮਨਿਰਭਰ ਬਣ ਕੇ ਪਾ ਸਕਦੇ ਹਾਂ ਅਤੇ ਉਸ ਦਾ ਇਹੋ ਹਾਲ ਹੈ ਅਸੀਂ ਵੱਧ ਤੋਂ ਵੱਧ ਦਰੱਖਤ ਲਗਾਈਏ ਬਾਗਬਾਨੀ ਨੂੰ ਅਪਣਾਈਏ ਇੱਕ ਗੱਲ ਹੋਰ ਭਰਾਵੋ ਇਨਾਂ ਫਸਲਾਂ ਤੇ ਤੁਹਾਨੂੰ ਜ਼ਿਆਦਾ ਕੈਮੀਕਲ ਸਰਕਾਰ ਕਰਨ ਦੀ ਵੀ ਲੋੜ ਨਹੀਂ ਜਿਸ ਨਾਲ ਤੁਹਾਡੀਆਂ ਜਮੀਨਾਂ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ । ਕਿਸਾਨ ਭਰਾਵੋ ਜੇਕਰ ਅਸੀਂ ਖੁਦ ਆਪਣੇ ਆਪ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਖੁਦ ਹੀ ਅੱਗੇ ਆਉਣਾ ਪਵੇਗਾ ਅਸੀਂ ਸਰਕਾਰਾਂ ਦੇ ਭਰੋਸੇ ਨਾ ਰਹੀਏ ਤੇ ਫੈਸਲਾ ਸਾਡੇ ਆਪਣੇ ਹੱਥ ਵਿੱਚ ਹੈ ਅਸੀਂ ਕੀ ਕਰਨਾ ਚਾਹੁੰਦੇ ਹਾਂ ਜੋ ਵਿਦੇਸ਼ਾਂ ਵਿੱਚ ਵੱਸਦੇ ਕਿਸਾਨ ਹਨ ਉਨਾਂ ਵਾਂਗ ਮਜ਼ਬੂਤ ਜਾਂ ਫਿਰ ਉਹੀ ਬਦਹਾਲੀ ਵਾਲੀ ਜਿੰਦਗੀ ਜਿਊਣਾ ਚਾਹੁੰਦੇ ਹਾਂ ਫੈਸਲਾ ਤੁਹਾਡੇ ਹੱਥ ਵਿੱਚ ਹੈ।
#ਗੌਰਵ # ਖੇਤੀ_ ਵਿੱਚ_ ਬਦਲਾਅ_ ਹੀ_ ਦਵਾ _ਸਕਦਾ_ ਹੈ _ਕਰਜ਼ਿਆਂ_ ਤੋਂ _ਨਿਜਾਤ# ਕਿਸਾਨਾਂ _ਬਾਰੇ_ ਰੋਜ਼_ ਅਖ਼ਬਾਰਾਂ_ ਵਿੱਚ _ਪੜਦੇ _ਹਾਂ
09914411551

Leave a Reply

Your email address will not be published. Required fields are marked *