ਮਨ ਦੇ ਭਾਵ-ਰਾਜਿੰਦਰ ਕੌਰ

ਮਨ ਦੇ ਭਾਵ
ਚੰਗਾ-ਚੰਗਾ ਸਭ ਲਈ ਸੋਚਾਂ ਮੈਂ
ਬੁਰਾ ਕਦੇ ਨਾ ਰੱਬਾ ਲੋਚਾਂ ਮੈਂ
ਹਰ ਕੋਈ ਮੈਨੂੰ ਲੱਗੇ ਚੰਗਾ
ਨਾ ਲੱਗੇ ਮੈਨੂੰ ਕੋਈ ਮੰਦਾ
ਸਭ ਵਿੱਚ ਦੇਖਾਂ ਰੱਬ ਦਾ ਨੂਰ
ਦਿਸੇ ਨਾ ਰੱਬਾ ਕੋਈ ਕਰੂਪ
ਮੱਥੇ ਉੱਤੇ ਵੱਟ ਨਾ ਪਾਵਾਂ
ਨਾਲ ਮਿਲਾ ਮੈਂ ਸਭ ਨੂੰ ਚਾਹਵਾਂ
ਉਚ ਨੀਚ ਦਾ ਫਰਕ ਮਿਟਾਵਾਂ
ਉੱਚੀਆਂ ਕਰਾਂ ਸਭ ਲਈ ਬਾਹਵਾਂ
ਸੁੰਦਰ ਮਨ ਦੇ ਭਾਵ ਬਣਾਵਾਂ
ਸਭ ਨੂੰ ਜਿਉਣ ਦੀ ਕਲਾ ਸਿਖਾਵਾਂ।
——————— ਹੱਕ ਬੇਗਾਨਾ
ਸਦਾ ਭਰਾਵੋ ਮਿਲ ਕੇ ਰਹਿਣਾ
ਆਪਸ ਵਿੱਚ ਵੈਰ ਕਮਾਉਣਾਂ ਨਹੀਂ
ਅੰਦਰੋਂ ਸਾੜਾ ਬਾਹਰੋਂ ਪਿਆਰ
ਕਦੇ ਵੀ ਤੁਸੀਂ ਦਰਸਾਉਣਾ ਨਹੀਂ
ਜਿੰਨਾ ਰੱਬ ਦੇਵੇ ਸ਼ੁਕਰ ਮਨਾਉਣਾ
ਉਲਾਹਮਾ ਰੱਬ ਨੂੰ ਦੇਣਾ ਨਹੀਂ
ਵਧਦਾ ਫੁਲਦਾ ਦੇਖ ਕਿਸੇ ਨੂੰ
ਮਨ ਵਿੱਚ ਨਫਰਤ ਕਰਨਾ ਨਹੀਂ
ਵੰਡ ਖਾਈਏ ਸਦਾ ਖੰਡ ਖਾਈਏ
ਕਦੇ ਹੱਕ ਬੇਗਾਨਾ ਖਾਣਾ ਨਹੀਂ
ਜਿਨਾਂ ਖਾਧਾ ਏ ਬੇਗਾਨਾ ਹੱਕ
ਰੱਬ ਕਹੇ ਹਿਸਾਬ ਏਥੇ ਰੱਖ
ਤੇਰੇ ਕੋਲ ਕੀ ਹੋਵੇਗਾ ਜਵਾਬ
ਸਵਰਗ ਦੀ ਥਾਂ ਨਰਕ ਜਨਾਬ

ਲੇਖਕ
ਰਾਜਿੰਦਰ ਕੌਰ
ਸਾਬਕਾ ਹੈਡ ਟੀਚਰ
ਮੁਹੱਲਾ ਰਾਮਗੜੀਆਂ
ਮੋਬਾ. 09478990980।

Leave a Reply

Your email address will not be published. Required fields are marked *