ਕਰੋਨਾ ਦਾ ਕਹਿਰ: ਮੁਹਾਲੀ ਦਾ ਸੋਹਾਣਾ ਹਸਪਤਾਲ ਸੀਲ

ਐੱਸਏਐੱਸ ਨਗਰ (ਮੁਹਾਲੀ) : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਪ੍ਰਕੋਪ ਵਧਦਾ ਜਾ ਰਿਹਾ ਹੈ।ਜ਼ਿਲ੍ਹੇ ਵਿੱਚ 21 ਨਵੇਂ ਕਰੋਨਾ ਮਰੀਜ਼ ਸਾਹਮਣੇ ਆਏ ਹਨ। ਮੁਹਾਲੀ ਦੇ ਸੁਪਰ ਸਪੈਸ਼ਲਿਟੀ ਅੱਖਾਂ ਅਤੇ ਜਨਰਲ ਹਸਪਤਾਲ ਸੋਹਾਣਾ ਨੂੰ ਕਰੋਨਾ ਮਹਾਮਾਰੀ ਨੇ ਆਪਣੇ ਲਪੇਟੇ ਵਿੱਚ ਲੈ ਲਿਆ ਹੈ। ਅੱਜ ਹਸਪਤਾਲ ਵਿੱਚ ਕੰਮ ਕਰਦੀਆਂ 9 ਹੋਰ ਨਰਸਾਂ ਅਤੇ ਹੈਲਪਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ 15 ਜੁਲਾਈ ਨੂੰ ਇਸੇ ਹਸਪਤਾਲ ਦੀਆਂ 9 ਨਰਸਾਂ ਤੇ ਦੋ ਡਾਕਟਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਾਂਕਿ 15 ਜੁਲਾਈ ਨੂੰ ਸਿਹਤ ਵਿਭਾਗ ਦੀ ਸਿਫ਼ਾਰਸ਼ ’ਤੇ ਮੁਹਾਲੀ ਪ੍ਰਸ਼ਾਸਨ ਨੇ ਓਪੀਡੀ ਬੰਦ ਕਰਕੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਹੋਰ ਸੁਰੱਖਿਅਤ ਥਾਂ ’ਤੇ ਸ਼ਿਫ਼ਟ ਕਰਨ ਦੇ ਹੁਕਮ ਜਾਰੀ ਕੀਤੇ ਸੀ ਪਰ ਅੱਜ ਸਿਹਤ ਵਿਭਾਗ ਨੇ ਸੋਹਾਣਾ ਹਸਪਤਾਲ ਦਾ ਪੂਰਾ ਕੰਪਲੈਕਸ ਬੰਦ ਕਰਵਾ ਦਿੱਤਾ। ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 513 ’ਤੇ ਪਹੁੰਚ ਗਈ ਹੈ ਤੇ 10 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 185 ਨਵੇਂ ਕੇਸ ਐਕਟਿਵ ਹਨ। ਪਿਛਲੇ ਇਕ ਹਫ਼ਤੇ ਵਿੱਚ 136 ਨਵੇਂ ਕੇਸ ਸਾਹਮਣੇ ਆਉਣ ਮੁਹਾਲੀ ਇਕ ਫਿਰ ਤੋਂ ਕਰੋਨਾ ਹੌਟਸਪਾਟ ਬਣਦਾ ਜਾ ਰਿਹਾ ਹੈ।

Leave a Reply

Your email address will not be published. Required fields are marked *