ਐੱਨਆਈਏ ਨੇ ਲੋੜੀਂਦੇ ਜਸਵਿੰਦਰ ਸਿੰਘ ਮੁਲਤਾਨੀ ਦੇ ਸਿਰ 10 ਲੱਖ ਦਾ ਇਨਾਮ ਐਲਾਨਿਆ

ਚੰਡੀਗੜ੍ਹ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਬੁੜੈਲ ਜੇਲ੍ਹ ’ਚੋਂ ਖਾੜਕੂਆਂ ਨੂੰ ਛੁਡਾਉਣ ਦੀ ਕਥਿੱਤ ਕੋਸ਼ਿਸ਼ ਦੇ ਕੇਸ ਵਿੱਚ ਜਰਮਨੀ ਅਧਾਰਿਤ ਜਸਵਿੰਦਰ ਸਿੰਘ ਮੁਲਤਾਨੀ ਦੀ ਸੂਚਨਾ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਐਲਾਨ ਦੇਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਬੁੜੈਲ ਜੇਲ੍ਹ ਦੀ ਕੰਧ ਨੂੰ ਉਡਾ ਕੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਛੁਡਾਉਣ ਦੀ ਕਥਿਤ ਕੋਸ਼ਿਸ਼ ਮਾਮਲੇ ਦੀ ਜਾਂਚ ਐੱਨਆਈਏ ਨੂੰ ਸੌਂਪੀ ਗਈ ਸੀ। ਐੱਨਆਈਏ ਨੇ ਕੈਨੇਡਾ ਅਧਾਰਿਤ  ਹਰਦੀਪ ਨਿੱਝਰ ਦੀ ਸੂਚਨਾ ਦੇਣ ਵਾਲੇ ਨੂੰ ਵੀ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਹ ਪਿਛਲੇ ਵਰ੍ਹੇ ਪੰਜਾਬ ਦੇ ਫਿਲੌਰ ਵਿੱਚ ਪੁਜਾਰੀ ਦੀ ਹੱਤਿਆ ਕੇਸ ਵਿੱਚ ਮੁਲਜ਼ਮ ਹੈ।

Leave a Reply

Your email address will not be published. Required fields are marked *